ਕੇਂਦਰ ’ਚ ਬਣੇਗੀ ਕਾਂਗਰਸ ਪਾਰਟੀ ਦੀ ਸਰਕਾਰ: ਮਨਪ੍ਰੀਤ ਬਾਦਲ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਤੀਜੇ ਦਿਨ ਸਾਂਈ ਨਗਰ ,ਹਾਊਸਫੈੱਡ ਕਲੋਨੀ, ਸਿਲਵਰ ਸਿਟੀ, ਦੀਪ ਸਿੰਘ ਨਗਰ, ਪ੍ਰਤਾਪ ਨਗਰ, ਮੁਲਤਾਨੀਆ ਰੋਡ ਤੇ ਸੁਰਖਪੀਰ ਰੋਡ ਦਾ ਦੌਰਾ ਕਰ ਵੱਖ ਵੱਖ ਵਾਰਡਾਂ ਵਿਚ ਜਨਤਕ ਮੀਟਿੰਗਾਂ ਕੀਤੀਆਂ। ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੇਂਦਰ ਵਿਚ ਕਾਂਗਰਸ ਸਰਕਾਰ ਕਾਇਮ ਕਰੇਗੀ ਜਿਸ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਪਾਰਟੀ ਵੱਡੇ ਫਰਕ ਨਾਲ ਜਿੱਤ ਕੇ ਕਾਂਗਰਸ ਹਾਈ ਕਮਾਂਡ ਦੀ ਝੋਲੀ ਪਾਵੇਗੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਦੋ ਸਾਲ ਦੇ ਕਾਰਜਕਾਲ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਕੀਤੇ ਬਹੁਤੇ ਵਾਅਦੇ ਪੂਰੇ ਕਰ ਦਿੱਤੇ ਹਨ ਤੇ ਬਾਕੀਆਂ ਉੱਪਰ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾਂ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਪਹਿਲ ਦਿੱਤੀ ਹੈ ਪਰ ਕੁਝ ਪਾਰਟੀਆਂ ਨਫ਼ਰਤ ਤੇ ਧਰਮ ਦੀ ਰਾਜਨੀਤੀ ਕਰਕੇ ਵੋਟਾਂ ਲੈਣਾ ਚਾਹੁੰਦੀਆਂ ਹਨ। ਉਨ੍ਹਾਂ ਆਪਣੇ ਦੌਰੇ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਕਾਂਗਰਸੀ ਆਗੂ ਪ੍ਰਦੀਪ ਗੋਲਾ ਵੱਲੋਂ ਰੱਖੇ ਸਮਾਗਮ ਵਿਚ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਸਹਿਰੀ ਦੇ ਪ੍ਰਧਾਨ ਅਰੁਣ ਵਧਾਵਨ, ਅਸ਼ੋਕ ਪ੍ਰਧਾਨ, ਜਗਰੂਪ ਗਿੱਲ, ਮੋਹਨ ਲਾਲ ਝੂੰਬਾ, ਟਹਿਲ ਸਿੰਘ ਸੰਧੂ, ਕੇ ਕੇ ਅਗਰਵਾਲ, ਰਾਜ ਨੰਬਰਦਾਰ, ਬਲਜਿੰਦਰ ਠੇਕੇਦਾਰ, ਹਰਵਿੰਦਰ ਲੱਡੂ, ਪਵਨ ਮਾਨੀ, ਰਾਜਨ ਗਰਗ, ਦਰਸ਼ਨ ਘੁੱਦਾ,ਦਿਆਲ ਅੋਲਖ, ਪ੍ਰਕਾਸ਼ ਚੰਦ, ਨੱਥੂ ਰਾਮ, ਬਲਰਾਜ ਪੱਕਾ,ਕੈਪਟਨ ਮੱਲ ਸਿੰਘ, ਪਿਰਥੀਪਾਲ ਜਲਾਲ, ਬਲਰਾਜ ਪੱਕਾ, ਚਮਕੌਰ ਮਾਨ, ਐਸ.ਸੀ. ਮਲਕੀਤ ਸਿੰਘ, ਬੇਅੰਤ ਸਿੰਘ, ਸੁਖਦੇਵ ਸੁੱਖਾ, ਜਸਵੀਰ ਕੌਰ, ਅਸ਼ਵਨੀ ਬੰਟੀ, ਸੰਜੇ ਬਿਸਵਲ, ਜਸਵੀਰ ਜੱਸਾ, ਦਰਸ਼ਨ ਬਿੱਲੂ, ਸੋਨੂੰ ਓਬਰਾਏ, ਜੁਗਰਾਜ ਸਿੰਘ, ਰਾਜਾ ਸਿੰਘ, ਮਾਸਟਰ ਹਰਮੰਦਰ ਸਿੰਘ, ਰਜਿੰਦਰ ਸਿੱਧੂ, ਬਲਜੀਤ ਰਾਜੂ ਸਰਾਂ, ਪਰਦੀਪ ਗੋਲਾ, ਸ਼ਾਮ ਲਾਲ ਜੈਨ, ਟਹਿਲ ਬੂੱਟਰ, ਬਲਵਿੰਦਰ ਬਾਹੀਆ, ਹਰਮੇਸ਼ ਪੱਕਾ, ਸਾਜਨ ਸ਼ਰਮਾ, ਰਤਨ ਰਾਹੀ ਤੇ ਜਸਵੀਰ ਢਿੱਲੋਂ ਹਾਜ਼ਰ ਸਨ।

Previous articleਜਸਟਿਸ ਪਿਨਾਕੀ ਹੋ ਸਕਦੇ ਨੇ ਦੇਸ਼ ਦੇ ਪਹਿਲੇ ਲੋਕਪਾਲ
Next articleਖਹਿਰਾ ਨੇ ਕੈਪਟਨ ਸਰਕਾਰ ਵਿਰੁੱਧ ਜਾਰੀ ਕੀਤੀ ਚਾਰਜਸ਼ੀਟ