ਕੇਂਦਰੀ ਜੇਲ੍ਹ ਵਿੱਚ ਦੋ ਕੈਦੀ ਭਿੜੇ

ਪਟਿਆਲਾ (ਸਮਾਜ ਵੀਕਲੀ):  ਕੇਂਦਰੀ ਜੇਲ੍ਹ ਪਟਿਆਲਾ ਵਿੱਚ ਅੱਜ ਦੇਰ ਸ਼ਾਮ ਦੋ ਹਵਾਲਾਤੀ ਆਪਸ ’ਚ ਭਿੜ ਗਏ ਜਿਸ ਦੌਰਾਨ ਪਟਿਆਲਾ ਨਾਲ ਸਬੰਧਤ ਗੁਰਪ੍ਰੀਤ ਸਿੰਘ ਨਾਮੀਂ ਹਵਾਲਾਤੀ ਦੇ ਸਿਰ ’ਚ ਸੱਟ ਵੱਜੀ। ਉਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਹੈ। ਇਸ ਹਵਾਲਾਤੀ ਵੱਲੋਂ ਇੱਕ ਹੋਰ ਹਵਾਲਾਤੀ ’ਤੇ ਉਸ ਦੇ ਸਿਰ ’ਚ ਸੱਟ ਮਾਰਨ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਸਬੰਧੀ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੇ ਖ਼ੁਦ ਹੀ ਆਪਣੇ ਸਿਰ ’ਚ ਸੱਟ ਮਾਰੀ ਹੈ। ਮੁੱਢਲੀ ਜਾਣਕਾਰੀ ਦੇ ਆਧਾਰ ’ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੰਮ ਕਰ ਰਹੇ ਕੁਝ ਹਵਾਲਾਤੀਆਂ ਨਾਲ ਲੜ ਰਿਹਾ ਸੀ, ਜਿਸ ਕਾਰਨ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਲਾਂਭੇ ਕਰ ਦਿੱਤਾ ਤੇ ਇਸ ਦੌਰਾਨ ਹੀ ਉਸ ਨੇ ਆਪਣੇ ਸਿਰ ’ਚ ਇੱਟ ਮਾਰ ਲਈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਖਵਾਂਕਰਨ ਵਿਰੋਧੀ ਗਤੀਵਿਧੀਆਂ ’ਤੇ ਰੋਕ ਲਗਾਉਣ ਦੀ ਮੰਗ
Next articleਦੱਖਣੀ ਚੀਨ ਸਾਗਰ ’ਚ ਜਬਰੀ ਦਾਅਵੇ ਕਰ ਰਿਹੈ ਚੀਨ: ਕਮਲਾ ਹੈਰਿਸ