ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਕੋਰਟ ਵਿਚੋਂ ਬਰੀ ਹੋ ਕੇ ਮਹਿਤਪੁਰ ਸੰਯੁਕਤ ਕਿਸਾਨ ਮੋਰਚੇ ਵਿੱਚ ਪਹੁੰਚੇ ਜਿੱਥੇ ਧਰਨੇ ਤੇ ਬੈਠੇ ਲੋਕਾਂ ਨੇ ਉਹਨਾਂ ਨੂੰ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੰਦੀਪ ਅਰੋੜਾ ਨੇ ਕਿਹਾ ਕਿ ਐਸ ਵਾਰ ਦੀ ਤਰ੍ਹਾਂ ਪਿਛਲੇ ਸਾਲ ਵੀ ਮਾਰਚ ਵਿੱਚ ਲੋਕਡਾਊਨ ਲਗਾਕੇ ਕਰੋਨਾ ਦੀ ਆੜ ਹੇਠ ਲੋਕਾਂ ਦੀ ਅਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਦੋਂ ਲੋਕ ਆਪਣੇ ਕੰਮਕਾਜ ਬੰਦ ਕਰਕੇ ਘਰਾਂ ਵਿੱਚ ਬੰਦ ਸੀ ਸਰਕਾਰੀ ਫੰਡ ਵਿੱਚੋਂ ਲੋਕਾਂ ਨੂੰ ਰਾਸ਼ਨ ਦੇਣ ਲਈ ਸਰਕਾਰ ਦੇ ਕਹਿਣ ਤੇ ਵੀ ਪਿੰਡਾਂ ਦੇ ਕੁਝ ਸਰਪੰਚਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਸੀ ਜਿਸ ਕਰਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੰਦੀਪ ਅਰੋੜਾ ਨਾਲ ਉਹਨਾਂ ਦੀ ਧਰਮਪਤਨੀ ਲਵਲੀ ਅਰੋੜਾ ਦੋ ਮੈਂਬਰ ਪੰਚਾਇਤ ਹਨ। ਆਪਣੇ ਨਾਲ ਪਿੰਡ ਆਦਰਾਮਾਨ ਦੀ ਅੌਰਤਾਂ ਨੂੰ ਨਾਲ ਲੈਕੇ ਕੇ ਬੀ ਡੀ ਪੀ ਓ ਮਹਿਤਪੁਰ ਤੋਂ ਮੰਗ ਕਰਨ ਆਏ ਸੀ ਕਿ ਪਿੰਡਾਂ ਦੇ ਲੋਕਾਂ ਨੂੰ ਰਾਸ਼ਨ ਵੰਡਿਆ ਜਾਵੇ।ਪਰ ਰਾਸ਼ਨ ਦੇਣ ਦੀ ਜਗਾ ਮਹਿਤਪੁਰ ਪੁਲਿਸ ਵੱਲੋਂ ਉਹਨਾਂ ਤੇ ਝੂਠੇ ਪਰਚੇ ਦਰਜ ਕਰ ਦਿੱਤੇ ।
ਰੰਜਿਸ਼ਨ ਕਾਰਵਾਈ ਕਰਦਿਆਂ ਸਾਥੀ ਸੰਦੀਪ ਅਰੋੜਾ ਤੇ ਉਹਨਾਂ ਦੇ ਦੋ ਸਾਥੀਆਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ।ਪਰ ਦੋ ਦਿਨ ਬਾਅਦ ਕੋਰਟ ਵੱਲੋਂ ਉਹਨਾਂ। ਨੂੰ ਰਿਹਾਅ ਕਰ ਦਿੱਤਾ ਗਿਆ। ਜਿਸ ਦੇ ਚਲਦਿਆਂ ਮਾਣਯੋਗ ਜੱਜ ਸਾਹਿਬ ਨੇ ਅੱਜ ਸੱਚ ਦੀ ਗਵਾਹੀ ਭਰਦੇ ਹੋਏ। ਸਾਥੀ ਸੰਦੀਪ ਅਰੋੜਾ ਸਮੇਤ ਪਿੰਡ ਆਦਰਾਮਾਨ ਦੇ ਪੰਚ ਹਰਜਿੰਦਰ ਸਿੰਘ ਔਰਤਾਂ ਲਵਲੀ ਅਰੋੜਾ ਪੰਚ ਜਸਵਿੰਦਰ ਕੌਰ ਕਮਲੇਸ਼ ਰਾਣੀ ਵੀਰੋਂ ਸੁਰਜੀਤ ਕੌਰ ਬਿਮਲਾ ਰਾਣੀ ਨੂੰ ਬਰੀ ਕਰ ਦਿੱਤਾ। ਜਿਸ ਨਾਲ ਉਹਨਾਂ ਨੂੰ ਉਤਸ਼ਾਹ ਮਿਲਿਆ ਅਤੇ ਉਹਨਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜੋ ਕਿ ਕਿਸਾਨਾਂ ਦੀ ਸਿਰਮੌਰ ਜਥੇਬੰਦੀ ਹੈ। ਵਿੱਚ ਸ਼ਾਮਲ ਹੋ ਕੇ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦੇਣ ।
ਜਾਰੀ ਕਰਤਾ ਸੰਦੀਪ ਅਰੋੜਾ