(ਸਮਾਜ ਵੀਕਲੀ)
ਇੱਕ ਕੁੱਲੀ ਸੋਹੇ ਫ਼ਕੀਰ ਦੀ,
ਦੂਜਾ ਕੁੱਖ ਇਸ਼ਕ ਦੀ ਜ਼ਖ਼ਮ ਨਸੂਰ
ਨਾਜ਼ ਯਾਰ ਦੇ ਪਲਕ ਬਿਠਾਵਾਂ
ਸੂਲ਼ੀ ਚੜ੍ਹ ਆਖੇ ਮਨਸੂਰ
ਵਿੱਚ ਗਰਭ ਜੋ ਤੇਰੇ ਨਾਲ ਵਾਅਦੇ ਕੀਤੇ
ਨਿਭਾਵਾਂ ਭੁੱਜ ਕੇ ਵਿੱਚ ਤੰਦੂਰ
ਕਦ ਆਵੇ ਹੁਣ ਰਾਹ ਉਡੀਕਾਂ
ਲਾੜਾ ਬਣ ਕੇ ਮੇਰੀ ਮੌਤ ਦਾ
ਵਰ ਲੈਜਾ ਮੈਨੂੰ ਮੇਰੇ ਹਜ਼ੂਰ
ਸਮੋਂ ਜਾਣ ਦੇ ਮੈਨੂੰ ਆਪਣੇ ਵਿੱਚ
ਜਿਵੇਂ ਧਰਤੀ ਵਿੱਚ ਜੀਰ ਜਾਂਦਾ ਏ
ਪਹਿਲੀ ਕਣੀਆਂ ਦਾ ਨੀਰ
ਭੇਜ ਕੋਈ ਬਲਕਾਰੀ ਯੋਧਾ
ਜੋ ਮੇਰੇ ਮਨ ਮਸਤਕ ਵਿੱਚ ਕਿੱਲ ਠੋਕ ਕੇ
ਕਾਫ਼ਿਰ ਤੋਂ ਬਣੇ ਫ਼ਕੀਰ
ਮੈਂ ਯਾਦ ਹਾਂ ਕੁੱਝ ਪਲ਼ ਪਹਿਰ ਦੀ
ਤੇ ਪਾਣੀ ਤੇ ਤਸਵੀਰ
ਇੱਕ ਕੁੱਲੀ ਸੋਹੇ ਫ਼ਕੀਰ ਦੀ ਦੂਜਾ
ਕੁੱਖ ਇਸ਼ਕ ਦੀ ਜ਼ਖ਼ਮ ਨਸੂਰ
ਨਾਜ਼ ਯਾਰ ਦੇ ਪਲਕ ਬਿਠਾਵਾਂ
ਸੂਲ਼ੀ ਚੜ੍ਹ ਆਖੇ ਮਨਸੂਰ