(ਸਮਾਜ ਵੀਕਲੀ)
ਨਜ਼ਮ ਜਿਹੀ ਸੀਰਤ ਉਸਦੀ
ਕੁੜੀ ਓਹ ਗੀਤ ਜਿਹੀ
ਲਿਖ ਦੇ ਮੇਰੇ ਨਾਂਅ ਓਹ ਰੱਬਾ–!!
ਓਹ ਸੁੱਚੀ ਪ੍ਰੀਤ ਜਿਹੀ
ਨਜ਼ਮ ਜਿਹੀ ਸੀਰਤ ਉਸਦੀ
ਕੁੜੀ ਓਹ ਗੀਤ ਜਿਹੀ——-
ਖਿੜਿਆ ਰੂਪ ਨਰਗਸੀ
ਓਹ ਪਰੀਆਂ ਵਰਗੀ
ਮਹਿਕੇ ਜਿਉਂ ਕਸਤੂਰੀ
ਸੁੱਚਮ ਕਲੀਆਂ ਵਰਗੀ
ਜਿਉਂ ਨਜ਼ਰ ਫ਼ੱਕਰ ਦੀ
ਰਹਿਮਤ ਕੋਈ ਤਬੀਤ ਜਿਹੀ —
ਨਜ਼ਮ ਜਿਹੀ ਸੀਰਤ ਉਸਦੀ—–
ਕੁੜੀ ਓਹ ਗੀਤ ਜਿਹੀ——-
ਸਤਰ ਅਧੂਰੀ ਹਾਂ ਮੈਂ ਉਸ ਬਾਝੋਂ
ਮੇਰੇ ਅਲਫ਼ਾਜ ਅਧੂਰੇ ਨੇ
ਨਕਸ਼ ਖਿਆਲ਼ੀ ਉਸਦੇ ਘੁੰਮਣ
ਰਹਿੰਦੇ ਨੈਣਾਂ ਮੂਹਰੇ ਨੇ
ਜਿਉਂ ਸੋਹਣਾ ਚੰਨ ਪੂਨਮ ਦਾ
ਹਵਾ ਸੁਗੰਧਤ ਸ਼ੀਤ ਜਿਹੀ —
ਨਜ਼ਮ ਜਿਹੀ ਸੀਰਤ ਉਸਦੀ
ਕੁੜੀ ਉਹ ਗੀਤ ਜਿਹੀ ———
ਸ਼ਾਲਾ !!! ਮਿਲਜੇ ਦਰਦ ਸੁਣਾਵਾਂ
ਇਸ਼ਕ ਦੀ ਮੈਂ ਗਜ਼ਲ਼ ਬਣਾਵਾਂ
“ਬਾਲੀ ਰੇਤਗੜੵ ” ਜੇ ਅਪਣਾਵੇ
ਅੰਬਰ ਉਸ ਦੀ ਝੋਲੀ ਪਾਵਾਂ
ਹੂਕ ਰੂਹ ਦੀ ਵੀ ਸੁਣਦੀ ਓਹ
ਚਾਹਿਤ ਮੇਰੀ ਅਤੀਤ ਜਿਹੀ
ਨਜ਼ਮ ਜਿਹੀ ਸੀਰਤ ਉਸਦੀ
ਕੁੜੀ ਓਹ ਗੀਤ ਜਿਹੀ——
ਕੁੜੀ ਓਹ ਗੀਤ ਜਿਹੀ——
ਬਲਜਿੰਦਰ ਸਿੰਘ “ਬਾਲੀ ਰੇਤਗੜੵ “
9465129168