ਰੋਮ- ਵਿਨੇਸ਼ ਫੋਗਾਟ ਨੇ 53 ਕਿਲੋ ਭਾਰ ਵਰਗ ਵਿੱਚ ਚੀਨ ਦੀਆਂ ਦੋ ਪਹਿਲਵਾਨਾਂ ਖ਼ਿਲਾਫ਼ ਦਬਦਬੇ ਵਾਲਾ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਰੋਮ ਰੈਂਕਿੰਗ ਸੀਰੀਜ਼ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾ ਲਈ, ਜਦੋਂਕਿ ਅੰਸ਼ੂ ਮਲਿਕ ਨੂੰ 57 ਕਿਲੋ ਵਿੱਚ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸੇ ਤਰ੍ਹਾਂ ਦਿਵਿਆ ਕਾਕਰਾਨ ਕਾਂਸੀ ਦੇ ਤਗ਼ਮੇ ਦੇ ਪਲੇਅ-ਆਫ ਮੈਚ ਵਿੱਚ ਹਾਰ ਗਈ।
ਵਿਨੇਸ਼ ਨੇ ਖ਼ਿਤਾਬੀ ਮੁਕਾਬਲੇ ’ਚ ਪਹੁੰਚਣ ਤੋਂ ਪਹਿਲਾਂ ਯੂਕਰੇਨ ਦੀ ਕ੍ਰਿਸਟੀਨਾ ਬਰੈਜ਼ਾ (10-0), ਚੀਨ ਦੀ ਲਾਨੁਆਨ ਲੁਓ (15-5) ਅਤੇ ਕਿਆਂਗਯੂ ਪੇਂਗ (4-2) ਨੂੰ ਹਰਾਇਆ।
ਅੰਸ਼ੂ ਨੇ ਟਰਾਇਲਜ਼ ਦੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਸੀਨੀਅਰ ਪੱਧਰ ’ਤੇ ਆਪਣੇ ਪਹਿਲੇ ਕੌਮਾਂਤਰੀ ਟੂਰਨਾਮੈਂਟ ਵਿੱਚ ਤਗ਼ਮਾ ਹਾਸਲ ਕੀਤਾ। ਹਾਲਾਂਕਿ ਉਹ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਨਾਇਜੀਰੀਆ ਦੀ ਓਡੂਨਾਇਓ ਐਡਕੂਓਰੋਏ ਤੋਂ ਹਾਰ ਗਈ। 18 ਸਾਲ ਦੀ ਭਾਰਤੀ ਪਹਿਲਵਾਨ ਨੇ ਇਸਉਸ ਨੇ ਅਮਰੀਕਾ ਦੀ ਜੈਨਾ ਰੋਜ਼ ਬਰਕਰਟ, ਨਾਰਵੇ ਦੀ ਗਰੇਸ ਬੁਲੇਨ ਅਤੇ ਕੈਨੇਡਾ ਦੀ ਸਾਲ 2019 ਵਿਸ਼ਵ ਚੈਂਪੀਅਨ ਲਿੰਡਾ ਮੋਰੇਸ ਨੂੰ ਹਰਾਇਆ ਸੀ।
Sports ਕੁਸ਼ਤੀ: ਅੰਸ਼ੂ ਨੂੰ ਚਾਂਦੀ ਦਾ ਤਗ਼ਮਾ