ਕੁਲਵਿੰਦਰ ਕਿੰਦਾ ਨੇ ਪੇਸ਼ ਕੀਤਾ ਟਰੈਕ ‘ਕਿਰਸਾਨ ਆਗੂ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅਰਸਾਰਾ ਗੁਰਬਾਣੀ ਦੀ ਪੇਸ਼ਕਸ਼ ਗਾਇਕ ਕੁਲਵਿੰਦਰ ਕਿੰਦਾ ਵਲੋਂ ਗਾਇਆ ਨਵਾਂ ਟਰੈਕ ਕਿਸਾਨ ਆਗੂੁ ਟਾਇਟਲ ਹਾਲ ਹੀ ਵਿਚ ਰਿਲੀਜ਼ ਕੀਤਾ ਗਿਆ। ਪ੍ਰਮੋਸ਼ਨ ਹਿੱਤ ਸ਼ੇਅਰ ਕੀਤੇ ਗਏ ਇਸ ਦੇ ਪੋਸਟਰ ਨੂੰ ਉਕਤ ਕੰਪਨੀ ਨੇ ਲਾਂਚ ਕੀਤਾ। ਗਾਇਕ ਕੁਲਵਿੰਦਰ ਕਿੰਦਾ ਨੇ ਦੱÇÎਸਆ ਕਿ ਇਸ ਟਰੈਕ ਨੂੰ ਰੋਮੀ ਬੈਂਸ ਨੇ ਕਲਮਬੱਧ ਕੀਤਾ ਅਤੇ ਮਨੋਹਰ ਸਿੰਘ ਸੈਣੀ ਨੇ ਸੰਗੀਤ ਦੇ ਕੇ ਨਿਵਾਜਿਆ। ਸੁਖਜਿੰਦਰ ਭੱਚੂ ਇਸ ਦੇ ਪ੍ਰੋਡਿਊਸਰ ਹਨ। ਇਸ ਤੋਂ ਪਹਿਲਾਂ ਗਾਇਕ ਕੁਲਵਿੰਦਰ ਕਿੰਦਾ ਕਈ ਸੂਫ਼ੀ ਅਤੇ ਪੰਜਾਬੀ ਟਰੈਕ ਮਾਰਕੀਟ ਵਿਚ ਦੇ ਚੁੱਕਾ ਹੈ। ਹਾਲ ਹੀ ਵਿਚ ਉਸ ਦੇ ਇਕ ਦੋ ਟਰੈਕ ਗੁਰੂ ਰਵਿਦਾਸ ਮਹਿਮਾ ਨਾਲ ਸ਼ਿੰਗਾਰੇ ਵੀ ਆ ਰਹੇ ਹਨ।

Previous articleAmazon, Flipkart, Microsoft to pay 2% extra tax now
Next articleJK Tyre enters into synergic partnership with NATRAX