ਕੁਦਰਤ ਦੇ ਰੰਗ

(ਸਮਾਜ ਵੀਕਲੀ)

ਕੁਦਰਤ ਦੇ ਹਨ ਰੰਗ ਨਿਆਰੇ ,
ਵੇਖ-ਵੇਖ ਜਿਹਨੂੰ ਆਉਣ ਨਜ਼ਰੇ।
ਕਿਤੇ ਪੱਤ-ਝੜ ਕਿਤੇ ਬਹਾਰ,
ਕੁਦਰਤ ਆਉਣ ਲਾਈ ਗੁਲਜ਼ਾਰ।

ਗਰਮੀ ਸਰਦੀ ਤੇ ਬਰਸਾਤ,
ਇਹ ਸਭ ਆਵਣ ਵਾਂਗ ਸੌਗਾਤ।
ਹਰ ਮੌਸਮ ਦਾ ਆਪਣਾ ਰੰਗ,
ਜੋ ਮਾਣੇ ਉਹ ਲਵੇ ਅਨੰਦ।

ਜੇ ਨਾ ਕੁਦਰਤ ਰਹੀ ਸਲਾਮਤ,
ਧਰਤੀ ‘ਤੇ ਆ ਜਾਊ ਕਿਆਮਤ।
ਔਖਾ ਹੋ ਜਾਊ ਇੱਥੇ ਰਹਿਣਾ,
ਡਾਢਾ ਹੀ ਦੁੱਖ ਪੈਣਾ ਸਹਿਣਾ।

ਕੁਦਰਤ ਬਿਨਾ ਅਧੂਰਾ ਜੀਵਨ,
ਹੈ ਬੰਦੇ ਦਾ ਇੱਥੇ ਯਾਰ।
ਕੁਦਰਤ ਹੀ ਇਸ ਜੀਵਨ ਨੂੰ,
ਸੱਚ-ਮੁੱਚ ਕਰਦੀ ਆਉਣ ਸਾਕਾਰ।

ਬਿਨ ਕੁਦਰਤ ਨਾ ਇੱਥੇ ਕੱਖ,
ਇਹ ਗੱਲ ਵਿੱਚ ਜ਼ਿਹਨ ਦੇ ਰੱਖ।
ਕੁਦਰਤ ਦੇ ਨਾਲ ਪ੍ਰੀਤ ਲਗਾ,
ਪਲ-ਪਲ ਇਹ ਨੂੰ ਮੀਤ ਬਣਾ।

ਹੈ ਇਹ ਦੀ ਅਜਬ ਨਿਆਰੀ ਦਿੱਖ,
ਜਿਸ ਨਾਲ ਜੁੜਿਆ ਸਾਡਾ ਭਵਿੱਖ।
ਐਵੇਂ ਨਾ ਇਹ ਨੂੰ ਵਾਡਾ ਲਾ,
ਨਾ ਤੂੰ ਆਪਣੀ ਹੋਂਦ ਮਿਟਾ।

ਬਨਾਰਸੀ ਦਾਸ ਨਿੱਤ ਕਰੇ ਅਪੀਲ,
ਕੁਦਰਤ ਨੂੰ ਨਾ ਕਰੀਂ ਜਲੀਲ।
ਇਸ ਵਿੱਚ ਹੀ ਹੈ ਤੇਰਾ ਬਚਾਅ,
ਹਾਂ ਸੱਚੋ ਸੱਚ ਮੈਂ ਰਿਹਾ ਬਤਾਅ।

ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ: 94635-05286

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ ( ਪ੍ਰਾਹੁਣੀਆ ਧੀਆਂ )
Next articleਗੱਲ ਸਹੇ ਦੀ ਨੀ , ਪਹੇ ਦੀ ਹੈ.!