ਕੀ ਵਧੀ ਬੇਰੁਜ਼ਗਾਰੀ ਵੀ ‘ਸੰਯੋਗ ਜਾਂ ਮੋਦੀ ਦਾ ਪ੍ਰਯੋਗ’: ਪ੍ਰਿਯੰਕਾ

ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਨੌਕਰੀਆਂ ਦੇ ਮੌਕੇ ਘਟਣ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਹੀਨ ਬਾਗ ਬਾਰੇ ‘ਸੰਯੋਗ-ਪ੍ਰਯੋਗ’ ਟਿੱਪਣੀ ਨਾਲ ਜੋੜਦਿਆਂ ਸਵਾਲ ਕੀਤਾ ਕਿ ਕੀ ਵਧੀ ਬੇਰੁਜ਼ਗਾਰੀ ਵੀ ਸੰਯੋਗ ਹੈ ਜਾਂ ਉਨ੍ਹਾਂ ਦਾ ਪ੍ਰਯੋਗ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਦ ਭਾਸ਼ਨ ਦਿੰਦੇ ਹਨ ਤਾਂ ਰੁਜ਼ਗਾਰ ਬਾਰੇ ਗੱਲ ਹੀ ਨਹੀਂ ਕਰਦੇ। ਉਨ੍ਹਾਂ ਭਾਜਪਾ ਵੱਲੋਂ ਦਿੱਲੀ ਨੂੰ ਉੱਤਰ ਪ੍ਰਦੇਸ਼ ਬਣਾਉਣ ਬਾਰੇ ਦਿੱਤੇ ਬਿਆਨ ’ਤੇ ਵੀ ਨਿਸ਼ਾਨਾ ਸਾਧਿਆ।

Previous articleਸਿੱਖਿਅਤ ਨੌਜਵਾਨਾਂ ਨੂੰ ਵੀ ਨੌਕਰੀਆਂ ਨਾ ਮਿਲਣਾ ‘ਸ਼ਰਮ ਦੀ ਗੱਲ’: ਮਨਮੋਹਨ ਸਿੰਘ
Next articleਹਾਕੀ: ਭਾਰਤੀ ਮਹਿਲਾ ਟੀਮ ਨੇ ਬਰਤਾਨੀਆ ਨੂੰ ਹਰਾਇਆ