(ਸਮਾਜ ਵੀਕਲੀ)
ਜੇ ਆਪਣਿਆਂ ਨੂੰ ਹੀ ਸਾਡੀ ਨਾਂ ਸਮਝ ਹੋਵੇ
ਉੱਥੇ ਸਫ਼ਾਈ ਦੇਣ ਦਾ ਕੀ ਫਾਇਦਾ?
ਜਿੱਥੇ ਪਤਾ ਹੋਵੇ ਕਿ ਸਜ਼ਾ ਤਾਂ ਮਿਲਣੀ ਹੈ
ਉੱਥੇ ਗਵਾਹੀ ਦਿਵਾਉਣ ਦਾ ਕੀ ਫਾਇਦਾ?
ਜਿਸ ਬਿਮਾਰੀ ਦਾ ਕੋਈ ਇਲਾਜ਼ ਨਹੀਂ
ਬਹੁਤੀ ਦਵਾਈ ਲੈਣ ਦਾ ਕੀ ਫਾਇਦਾ?
ਸਾਡੇ ਆਪਣੇ ਹੀ ਗਮ ਤਾਂ ਬਹੁਤ ਨੇ
ਪੀੜਾਂ ਪਰਾਈਆਂ ਲੈਣ ਦਾ ਕੀ ਫਾਇਦਾ?
ਜਦ ਸਾਡੇ ਆਪਣੇ ਹੀ ਸਾਡਾ ਸਾਥ ਛੱਡ ਜਾਣ
ਫੇਰ ਜਾਂਦੇ ਰਾਹੀਆਂ ਦਾ ਵੀ ਕੀ ਫਾਇਦਾ?
ਜੇ ਭਰੇ ਹਥਿਆਰ ਹੀ ਰਹਿ ਜਾਣ ਰੱਖੇ
ਜੰਗ ਵਿੱਚ ਸਿਪਾਹੀਆਂ ਦਾ ਕੀ ਫਾਇਦਾ?
ਇਸ਼ਕ ਕਰਨ ਤਾਂ ਜੱਗ ਵਿਚ ਬਹੁਤ ਲੋਕ
ਜੇ ਇਸ਼ਕ ਹਕੀਕੀ ਨਾਂ ਹੋਵੇ ਤਾਂ ਕੀ ਫਾਇਦਾ?
ਜਦੋਂ ਸਿੱਕੇ ਖੋਟੇ ਹੀ ਸਾਡੇ ਆਪਣੇ ਹੋਵਣ
ਦੋਸ਼ ਬੇਗਾਨਿਆਂ ਨੂੰ ਦੇਣ ਦਾ ਕੀ ਫਾਇਦਾ?
ਇਹ ਬੇਹਿਸਾਬੇ ਖ਼ਰਚ ਹੀ ਤਾਂ ਘਰ ਪੱਟਣ
ਫੇਰ ਲੋਕ ਦਿਖਾਵਾ ਕਰਨ ਦਾ ਕੀ ਫਾਇਦਾ?
ਜਦੋਂ ਪਤਾ ਹੈ ਕਿ ਵੇਲ ਵਧਦੀ ਔਰਤ ਨਾਲ
ਫੇਰ ਧੀਆਂ ਕਤਲ ਕਰਾਉਣ ਦਾ ਕੀ ਫਾਇਦਾ?
“ਅਰਸ਼” ਜੇ ਤੇਰੀ ਪੜੇ ਸੁਣੇ ਨਾਂ ਕੋਈ ਰਚਨਾ
ਫੇਰ ਲਿਖ ਲਿਖ ਲਿਖਤਾਂ ਸਜਾਉਣ ਦਾ ਕੀ ਫਾਇਦਾ?
ਲਿਖਤਮ:-“ਅਰਸ਼ਪ੍ਰੀਤ ਕੌਰ ਸਰੋਆ”
99151 41645
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly