ਕੀਰਤਪੁਰ ਸਾਹਿਬ: ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੋਂ ਪਰਤਦਿਆਂ ਟਰੱਕ ਦੀਆਂ ਬ੍ਰੇਕਾਂ ਫੇਲ੍ਹ, 8 ਸ਼ਰਧਾਲੂ ਜ਼ਖ਼ਮੀ, 2 ਗੰਭੀਰ

ਕੀਰਤਪੁਰ ਸਾਹਿਬ (ਸਮਾਜ ਵੀਕਲੀ) : ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਅਟਾਰੀ ਦੇ ਨਜ਼ਦੀਕ ਪਿੰਡ ਖੁਰਮਨੀਆਂ ਤੋਂ ਟਰੱਕ ਵਿੱਚ ਸਵਾਰ ਹੋ ਕੇ ਆਏ ਛੇ ਦਰਜਨ ਸ਼ਰਧਾਲੂਆਂ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਜਦੋਂ ਉਹ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੋਂ ਮੱਥਾ ਟੇਕ ਕੇ ਪਰਤ ਰਹੇ ਸਨ।

ਟਰੱਕ ਦੀ ਬ੍ਰੇਕ ਫੇਲ੍ਹ ਹੋ ਗਈ ਅਤੇ ਟਰੱਕ ਉਤਰਾਈ ਦੇ ਵਿੱਚ ਹੋਣ ਕਰਕੇ ਨਾਲੇ ਵਿੱਚ ਡਿੱਗਿਆ। ਇਸ ਕਾਰਨ 8 ਸ਼ਰਧਾਲੂ ਜ਼ਖ਼ਮੀ ਹੋ ਗਏ ਤੇ ਇਨ੍ਹਾਂ ’ਚ ਦੋ ਦੀ ਹਾਲਤ ਗੰਭੀਰ ਹੈ। ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਸੰਨੀ ਖੰਨਾ ਮੁਤਾਬਕ ਟਰੱਕ ਵਿੱਚ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਸਣੇ 70 ਸ਼ਰਧਾਲੂ ਸਨ। ਜ਼ਖ਼ਮੀਆਂ ਨੂੰ ਕੀਰਤਪੁਰ ਸਾਹਿਬ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।

Previous articleਸ਼੍ਰੋਮਣੀ ਕਮੇਟੀ ਵੱਲੋਂ 912 ਕਰੋੜ 59 ਲੱਖ ਰੁਪਏ ਦਾ ਬਜਟ ਪਾਸ: ਕਰੋਨਾ ਕਾਰਨ 40 ਕਰੋੜ 66 ਲੱਖ ਰੁਪਏ ਦਾ ਘਾਟਾ ਪਿਆ
Next articleਓਸੀਆਈ ਕਾਰਡਧਾਰਕਾਂ ਨੂੰ ਭਾਰਤ ਯਾਤਰਾ ਲਈ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਲੋੜ ਨਹੀਂ