‘ਕਿਸ ਬਾਬਾ’: ਆਪ ਤਾਂ ਮਰਿਆ ਨਾਲ ਦੂਜਿਆਂ ਨੂੰ ਵੀ ਮੌਤ ਦੇ ਮੂਹ ਵਿੱਚ ਪਾ ਗਿਆ

ਰਤਲਾਮ  (ਸਮਾਜਵੀਕਲੀ): ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਕਰੋਨਾ ਠੀਕ ਕਰਨ ਦਾ ਦਾਅਵਾ ਕਰਨ ਵਾਲਾ ਅਖੌਤੀ ਬਾਬਾ ਆਖਰ ਆਪ ਕਰੋਨਾ ਨਾਲ ਮਰ ਗਿਆ। ਹੁਣ ਸ਼ਾਮਤ ਉਨ੍ਹਾਂ ਦੀ ਆ ਗਈ ਜੋ ਉਸ ਕੋਲ ਇਲਾਜ ਲਈ ਗਏ ਸਨ ਤੇ ਉਨ੍ਹਾਂ ‘ਭਗਤਾਂ’ ਦਾ ਕਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ।

ਸੀਐੱਚਐੱਮਓ ਰਤਲਾਮ ਡਾ. ਪ੍ਰਭਾਕਰ ਨਾਨਾਵਰੇ ਨੇ ਕਿਹਾ ਕਿ ਹੁਣ ਤੱਕ ਮ੍ਰਿਤਕ ਬਾਬੇ ਦੇ ਸੰਪਰਕ ਵਿੱਚ ਆਏ 7 ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚ ਗਰਭਵਤੀ ਔਰਤ ਵੀ ਸ਼ਾਮਲ ਹੈ। ਇਸ ਅਖੌਤੀ ਬਾਬੇ ਨੇ ਲੋਕਾਂ ਦੇ ਕਰੋਨਾ ਦਾ ਅਜੀਬ ਢੰਗ ਨਾਲ ਇਲਾਜ ਕਰਨ ਦਾ ਦਾਅਵਾ ਕੀਤਾ ਸੀ ਉਹ ਆਪਣੇ ਕੋਲ ਆਏ ‘ਭਗਤਾਂ’ ਦੇ ਹੱਥਾਂ ਨੂੰ ਚੁੰਮ ਕੇ ਕਰੋਨਾ ਨੂੰ ਠੀਕ ਕਰਨ ਦਾ ਦਾਅਵਾ ਕੀਤਾ।

ਇਸ ਤੋਂ ਇਲਾਵਾ ਉਹ ਪਾਣੀ ਵਿਚ ਮੰਤਰ ਮਾਰ ਕੇ ਲੋਕਾਂ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਸੀ। ਇਸ ਅਖੌਤੀ ਬਾਬੇ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਤੇ ਉਹ ਉਨ੍ਹਾਂ ਲੋਕਾਂ ਦੀ ਭਾਲ ਵਿੱਚ ਹੈ ਜਿਨ੍ਹਾਂ ਦੇ ਬਾਬੇ ਨੇ ਹੱਥ ਚੁੰਮੇ ਸਨ। ਹੁਣ ਤੱਕ ਇਸ ਸ਼ਹਿਰ ਵਿੱਚ ਹੀ 37 ਲੋਕਾਂ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਦੇ ਹੱਥ ਬਾਬੇ ਨੇ ਚੁੰਮੇ ਸਨ।

Previous articleਕੌਮੀ ਰਾਜਧਾਨੀ ਵਿੱਚ ਨਹੀਂ ਲੱਗਣਗੀਆਂ ਪਾਬੰਦੀਆਂ
Next articleਬੇਅਦਬੀ ਮਾਮਲਾ: ਸੀਬੀਆਈ ਅਦਾਲਤ ’ਚ ਸੁਣਵਾਈ ਟਲੀ