ਕਿਸੇ ਨੇ ਸਾਥ ਸਾਡਾ

(ਸਮਾਜ ਵੀਕਲੀ)

ਕਿਸੇ ਨੇ ਸਾਥ ਸਾਡਾ ਨਾ ਨਿਭਾਇਆ ਮੁਸ਼ਕਿਲਾਂ ਅੰਦਰ ,
ਜ਼ਿਕਰ ਫਿਰ ਛੇੜੀਏ ਕਿਸ ਦਾ ਅਸੀਂ ਹੁਣ ਮਹਿਫਲਾਂ ਅੰਦਰ ।

ਬਿਨਾਂ ਸੋਚੇ ਇਨ੍ਹਾਂ ਨੂੰ ਜਾਵੇ ਖਾਈ ਹਰ ਕੋਈ ਅੱਜ ਕਲ੍ਹ ,
ਕੋਈ ਕੀ ਜਾਣੇ ਮਿਲਿਆ ਹੋਇਐ ਕੀ ਗੋਲੀਆਂ ਅੰਦਰ ।

ਪਤਾ ਹੈ ਸਿਰਫ ਕਾਮੇ ਨੂੰ ਹੀ ਕਿੰਨੀ ਧੁੱਪ ਹੈ ਬਾਹਰ ,
ਉਨ੍ਹਾਂ ਨੂੰ ਕੀ ਪਤਾ ਜੋ ਬੈਠੇ ਨੇ ਆਪਣੇ ਘਰਾਂ ਅੰਦਰ ।

ਅਜਾਈਂ ਪਾਣੀ ਸੁੱਟਣ ਵਾਲੇ ਨਾ ਮੁਲ ਜਾਣਦੇ ਇਸ ਦਾ
ਇਦ੍ਹਾ ਮੁਲ ਜਾਣਦੇ ਜੋ ਰਹਿੰਦੇ ਨੇ ਮਾਰੂਥਲਾਂ ਅੰਦਰ ।

ਤੁਹਾਡੇ ਕੋਲੋਂ ਜੇ ਗਲਤੀ ਹੋਈ ਹੈ ਤਾਂ ਕਰਿਉ ਮੁੜ ਨਾ ,
ਕਿਤੇ ਮਰ ਹੀ ਨਾ ਜਾਇਉ ਦੋਸਤੋ , ਪਛਤਾਵਿਆਂ ਅੰਦਰ ।

ਮਨੁੱਖਾਂ ਤੋਂ ਉਹ ਅੱਗੇ ਲੰਘ ਗਈਆਂ ਨੇ ਹਰਿਕ ਪਾਸੇ ,
ਬਲੇ ਨੇ ਦੀਵੇ ਹਿੰਮਤ ਦੇ ਜਦੋਂ ਤੋਂ ਔਰਤਾਂ ਅੰਦਰ ।

ਉਨ੍ਹਾਂ ਤੇ ਰਹਿਮਤਾਂ ਦਾ ਮੀਂਹ ਵਰਸੇ ਕਿਸ ਤਰ੍ਹਾਂ ‘ਮਾਨਾ’,
ਖ਼ੁਦਾ ਦੇ ਵਾਸਤੇ ਥਾਂ ਨ੍ਹੀ ਜਿਨ੍ਹਾਂ ਦੇ ਹਿਰਦਿਆਂ ਅੰਦਰ।

ਮਹਿੰਦਰ ਸਿੰਘ ਮਾਨ

9915803554

Previous articleਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਕੈਪਟਨ- ਮੇਰੇ ਵਾਸਤੇ ਹੱਲ ਕਰਨ ਲਈ ਕੁਝ ਨਹੀਂ…
Next articleJaipur-Delhi highway blocked in support of farmers’ protest