ਆਈਐੱਨਐਕਸ ਮੀਡੀਆ ਕੇਸ ’ਚ ਜੇਲ੍ਹ ’ਚ ਬੰਦ ਕਾਂਗਰਸ ਆਗੂ ਪੀ ਚਿਦੰਬਰਮ ਨੇ ਸੋਮਵਾਰ ਨੂੰ ਕਿਹਾ ਹੈ ਕਿ ਕਿਸੇ ਵੀ ਅਧਿਕਾਰੀ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ ਅਤੇ ਉਹ ਨਹੀਂ ਚਾਹੁੰਦੇ ਹਨ ਕਿ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਤਿਹਾੜ ਜੇਲ੍ਹ ’ਚ ਬੰਦ ਚਿਦੰਬਰਮ ਨੇ ਪਰਿਵਾਰ ਨੂੰ ਕਿਹਾ ਕਿ ਉਹ ਟਵਿੱਟਰ ’ਤੇ ਉਨ੍ਹਾਂ ਵੱਲੋਂ ਸੁਨੇਹਾ ਪੋਸਟ ਕਰਨ। ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਲੋਕ ਪੁੱਛਦੇ ਹਨ ਕਿ ਉਸ ਨੂੰ ਹੀ ਕਿਉਂ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਚਿਦੰਬਰਮ ਦੇ ਟਵਿੱਟਰ ਹੈਂਡਲ ’ਤੇ ਕਿਹਾ ਗਿਆ ਹੈ,‘‘ਲੋਕ ਮੈਨੂੰ (ਚਿਦੰਬਰਮ) ਪੁੱਛਦੇ ਹਨ ਕਿ ਫਾਈਲ ਦੀ ਪੜਤਾਲ ਕਰਕੇ ਅੱਗੇ ਤੁਹਾਡੇ ਕੋਲ ਵਧਾਉਣ ਵਾਲੇ ਦਰਜਨਾਂ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਤਾਂ ਫਿਰ ਤੁਹਾਨੂੰ ਕਿਊਂ ਗ੍ਰਿਫ਼ਤਾਰ ਕੀਤਾ ਗਿਆ ਹੈ? ਕਿਉਂਕਿ ਫਾਈਲਾਂ ’ਤੇ ਅਖੀਰ ’ਚ ਤੁਸੀਂ ਦਸਤਖ਼ਤ ਕੀਤੇ ਸਨ?’’ ਚਿਦੰਬਰਮ ਨੇ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹਨ ਪਰ ਉਹ ਚਾਹੁੰਦੇ ਹਨ ਕਿ ਅਧਿਕਾਰੀਆਂ ਨੂੰ ਵੀ ਨਾ ਫੜਿਆ ਜਾਵੇ।
INDIA ਕਿਸੇ ਅਧਿਕਾਰੀ ਨੇ ਕੁਝ ਵੀ ਗਲਤ ਨਹੀਂ ਕੀਤਾ: ਚਿਦੰਬਰਮ