ਕਿਸਾਨ

ਕਿ੍ਸ਼ਨਾ ਸ਼ਰਮਾ
(ਸਮਾਜ ਵੀਕਲੀ)
ਖੇਤੀ ਕਰਦਾ ਹੈ ਕਿਸਾਨ
ਸਭ ਦਾ ਢਿੱਡ ਭਰਦਾ ਹੈ ਕਿਸਾਨ
ਸੱਪਾਂ ਦੇ ਡੰਗ ਜ਼ਰਦਾ ਹੈ ਕਿਸਾਨ
ਬੇਬਸ ਹੋਇਆ, ਫਾਂਸੀ ਚੁੰਮ ਮਰਦਾ ਹੈ ਕਿਸਾਨ
ਜੁਲਮ ਨੂੰ ਵੇਖ , ਕਿਸਾਨ ਅੱਜ ਖੜਾ  ਹੋ ਗਿਆ
ਹਰ ਵਰਗ ਦਾ ਕਿਸਾਨ ਅੱਜ ਇੱਕ ਹੋ ਗਿਆ
ਸੋਚਦਾ ਹੈ ਕਿਸਾਨ, ਜੇ ਮੈਂ ਡਰ ਗਿਆ ,ਬਸ ਮਰ ਗਿਆ
ਜੇ ਮੈਂ ਪਿਛਾਂਹ ਹੋ ਗਿਆ ਤਾਂ ਬਸ  ਮੈਂ ਤਬਾਹ  ਗਿਆ
ਧਰਤ ਕਿਸਾਨ ਦਾ ਜੀਵਨ, ਉਹ ਹੀ ਪਿਆਰਦਾ ਧਰਤ ਨੂੰ
ਉਹ ਹੀ ਹੈਂ ਧਰਤ -ਰਖਵਾਲਾ , ਉਹ ਹੀ ਸੰਵਾਰਦਾ ਧਰਤ ਨੂੰ
ਉਸ ਨੇ ਧਰਤ ਹੈ ਬਚਾਉਣੀ, ਉਹ ਹੀ ਸ਼ਿੰਗਾਰਦਾ ਧਰਤ  ਨੂੰ
ਉਸ  ਜਿਹਾ ਹੋਰ  ਕੋਈ ਨਹੀਂ ਪਿਆਰਦਾ  ਧਰਤ  ਨੂੰ
ਸਭ ਵਰਗ ਕਿਸਾਨ ਨਾਲ , ਹੋਰ ਲੱਗ ਜਾਣ ਗੇ
ਉਸ ਦੀ ਮੰਗ ਹੈ ਸਹੀ,ਹੋਲੀ-ਹੋਲੀ ਸਭ ਸਮਝ ਜਾਣਗੇ
ਸਮੇਂ ਦੀ ਮੰਗ ਹੈ ਅੱਜ ਕਿਸਾਨ  ਨਾਲ ਤੁਰਨਾ
ਜਿਧਰ ਮੋੜੇ ਸਰਕਾਰ ,ਲੋਕੋ ਅਸੀਂ ਨਹੀਂ  ਮੁੜਨਾ
ਅਪਣੇ  ਮਨ ਨਾਲ ਸਭ ਕਰੋ ਵਾਇਦਾ
ਇਕੱਠੇ ਰਹਿਣ ਦਾ ਸਦਾ ਫਾਇਦਾ ਹੀ ਫਾਇਦਾ
ਕਿ੍ਸ਼ਨਾ ਸ਼ਰਮਾ
ਸੰਗਰੂਰ
Previous articleਰੋਟਰੀ ਕਲੱਬ ਦੁਆਰਾ ਅਮਰਜੀਤ ਸਿੰਘ ਪੰਜਾਬੀ ਮਾਸਟਰ ਵਧੀਆ ਅਧਿਆਪਨ ਸੇਵਾਵਾਂ ਸਨਮਾਨਤ
Next articleਰਾਣੀ ਵੱਲ੍ਹਾ ਦੇ ਢਾਡੀ ਜਥੇ ਨੇ ‘ਆਪਣਾ ਹੱਕ’ ਰਾਹੀਂ ਕੀਤੀ ਸਰਕਾਰ ਨੂੰ ਤਕਰੀਰ