(ਸਮਾਜਵੀਕਲੀ) : ਬਲਾਕ ਖੰਨਾ ਦੇ ਨੇੜਲੇ ਪਿੰਡ ਹਾਰਿਓ ਵਿਖੇ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਬਲਾਕ ਖੇਤੀਬਾੜੀ ਅਫਸਰ,ਖੰਨਾ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈੰਪ ਨੂੰ ਸੰਬੋਧਿਤ ਕਰਦਿਆਂ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਕਿਸਾਨ ਪਰਮਲ ਝੋਨੇਂ ਵਿੱਚ ਦਾਣੇਦਾਰ ਕੀਟ ਨਾਸ਼ਕ ਜ਼ਹਿਰਾ ਦੀ ਵਰਤੋਂ ਨਾ ਕਰਨ।
ਉਹਨਾਂ ਹਾਜ਼ਿਰ ਕਿਸਾਨ ਵੀਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫਾਰਿਸ਼ ਕੀਟ ਨਾਸ਼ਕ ਜਿਹਰਾਂ ਦੀ ਵਰਤੋਂ ਹੀ ਕਰਨ ਦੀ ਸਲਾਹ ਦਿੱਤੀ।ਉਹਨਾਂ ਕਿਹਾ ਕਿ ਕਿਸਾਨ ਬੇਲੋੜੀਆਂ ਖਾਦਾਂ ਅਤੇ ਜਿਹਰਾ ਪਾ ਕਿ ਝੋਨੇਂ ਦੀ ਕਾਸ਼ਤ ਦੀ ਲਾਗਤ ਵਿੱਚ ਵਾਧਾ ਨਾ ਕਰਨ।ਉਹਨਾ ਕਿਹਾ ਕਿ ਸ਼ਿਫਰਿਸ ਤੋਂ ਵੱਧ ਯੂਰਿਆ ਖਾਦ ਪਾਉਣ ਨਾਲ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦਾ ਹਮਲਾ ਵੱਧਦਾ ਹੈ।ਓਹਨਾ ਕਿਸਾਨ ਵੀਰਾਂ ਨੂੰ ਯੂਰਿਆ ਖੜ੍ਹੇ ਪਾਣੀ ਵਿੱਚ ਨਾ ਪਾਉਣ ਦੀ ਆਪੀਲ ਵੀ ਕੀਤੀ। ਇਸ ਮੌਕੇ ਡਾ ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਕਿਸਾਨ ਵੀਰ ਜਿਹਨਾਂ ਨੇ ਸਾਉਣੀ ਦੀ ਮੱਕੀ ਦੀ ਕਾਸ਼ਤ ਕੀਤੀ ਹੈ ਉਹ ਬੀਜ ਤੇ ਸਬਸਿਡੀ ਲੈਣ ਲਈ ਵਿਭਾਗ ਨਾਲ ਸੰਪਰਕ ਕਰਨ।ਉਹਨਾਂ ਝੋਨੇਂ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਵੀਰ ਦੀ ਪ੍ਰਸੰਸਾ ਵੀ ਕੀਤੀ।
ਉਹਨਾਂ ਕਿਹਾ ਕਿ ਸਿੱਧੀ ਬਿਜਾਈ ਜੇਕਰ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਕੀਤੀ ਜਾਵੇ ਤਾਂ ਪੂਰੀ ਤਰ੍ਹਾਂ ਕਾਮਯਾਬ ਹੈ। ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਦੇ ਖੇਤ ਦਾ ਦੌਰਾ ਵੀ ਕੀਤਾ ਗਿਆ।ਉਹਨਾਂ ਕਿਸਾਨ ਵੀਰਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਸੁਚੇਤ ਰਹਿਣ ਲਈ ਵੀ ਕਿਹਾ। ਇਸ ਮੌਕੇ ਵਿਭਾਗ ਵੱਲੋਂ ਇੰਦਰਜੀਤ ਸਿੰਘ ਬੇਲਦਾਰ ਹਾਜ਼ਿਰ ਸਨ।ਜਸਵਿੰਦਰ ਸਿੰਘ, ਜਗਜੀਤ ਸਿੰਘ, ਰਾਜਿੰਦਰ ਸਿੰਘ, ਮਨਜੀਤ ਸਿੰਘ, ਹਰਪ੍ਰੀਤ ਸਿੰਘ, ਸੁਖਜੀਤ ਸਿੰਘ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ, ਜਗਤਾਰ ਸਿੰਘ ਲਾਲ ਸਿੰਘ, ਗੁਰਮੇਲ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ ਸ਼ੇਰ ਖਾਨ,ਅਸਲਮ ਖਾਨ,ਨੈਬ ਸਿੰਘ, ਗੁਰਜੀਤ ਸਿੰਘ, ਬਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸਭਾ ਸਕੱਤਰ ਹਾਜ਼ਿਰ ਸਨ।