(ਸਮਾਜਵੀਕਲੀ): ਪਿੰਡ ਕਿਸ਼ਨਗੜ੍ਹ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਵਲੋਂ ਕਿਸਾਨਾ ਝੋਨੇਂ ਵਿੱਚ ਯੂਰਿਆ ਖਾਦ ਦੀ ਵਰਤੋਂ ਸੰਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨ ਵੀਰਾਂ ਨੂੰ ਆਪੀਲ ਕੀਤੀ ਇਹ ਉਹ ਝੋਨੇਂ ਦੀ ਫਸਲ ਵਿੱਚ ਦੂਜੀ ਅਤੇ ਤੀਜੀ ਯੂਰਿਆ ਫਾਈ ਕਿਸ਼ਤ ਖੜ੍ਹੇ ਪਾਣੀ ਵਿੱਚ ਨਾ ਪਾਉਣ।
ਕਿਉਂ ਕਿ ਇੰਝ ਕਰਨ ਨਾਲ ਯੂਰਿਆ ਝੋਨੇਂ ਦੀ ਫਸਲ ਨੂੰ ਘੱਟ ਮਿਲਦੇ ਹੈ ਅਤੇ ਗੈਸਾਂ ਦੇ ਰੂਪ ਵਿੱਚ ਵਾਤਾਵਰਣ ਵਿੱਚ ਜ਼ਿਆਦਾ ਜਾਂਦਾ ਹੈ।ਉਹਨਾਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਯੂਰਿਆ 35 ਦਿਨਾਂ ਵਿੱਚ ਅਤੇ ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ 42 ਦਿਨਾਂ ਵਿੱਚ ਪੂਰਾ ਕਰਨਾ ਚਾਹੀਦਾ ਹੈ।ਉਹਨਾਂ ਪਰਮਲ ਝੋਨੇਂ ਵਿਚ ਦਾਣੇਦਾਰ ਕੀਟ ਨਾਸ਼ਕ ਬਿਨਾਂ ਸ਼ਿਫਾਰਸ਼ ਤੋਂ ਵਰਤਣ ਤੋਂ ਪਰਹੇਜ਼ ਕਰਨ ਲਈ ਕਿਹਾ। ਉਹਨਾਂ ਅਗਾਂਹਵਧੂ ਕਿਸਾਨ ਗੁਰਿੰਦਰ ਸਿੰਘ, ਅਤੇ ਰਮਨਦੀਪ ਸਿੰਘ ਹਾਜ਼ਿਰ ਸਨ।