(ਸਮਾਜ ਵੀਕਲੀ): ਦਿੱਲੀ ਦੇ ਕਿਸਾਨ ਮੋਰਚਿਆਂ ’ਤੇ ਕਿਸਾਨਾਂ ਨੇ ਮਿਲ ਕੇ ਈਦ ਮਨਾਈ ਤੇ ਮੁਸਲਿਮ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ। ਸਿੰਘੂ ਤੇ ਗਾਜ਼ੀਪੁਰ ਬਾਰਡਰਾਂ ’ਤੇ ਈਦ ਦੀ ਨਮਾਜ਼ ਪੜ੍ਹੀ ਗਈ। ਅੱਜ ਸਿੰਘੂ ਬਾਰਡਰ ’ਤੇ ਈਦ ਦਾ ਤਿਉਹਾਰ ਵੀ ਮਨਾਇਆ ਗਿਆ। ਇਸ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਮੁਸਲਮਾਨ ਭਾਈਚਾਰੇ ਨੇ ਖੁੱਲ੍ਹੇ ਦਿਲ ਨਾਲ ਸੇਵਾ ਕੀਤੀ ਹੈ। ਲੰਗਰ ਤੋਂ ਲੈ ਕੇ ਹਰ ਛੋਟੇ ਵੱਡੇ ਪ੍ਰਬੰਧ ਵਿੱਚ ਸਹਿਯੋਗ ਦਿੱਤਾ ਹੈ। ਕਿਸਾਨ ਮੋਰਚਿਆਂ ਤੇ ਈਦ ਮਨਾਉਣਾ ਉਨ੍ਹਾਂ ਤਾਕਤਾਂ ਨੂੰ ਵੀ ਸਖਤ ਜਵਾਬ ਹੈ ਜੋ ਕਿਸਾਨਾਂ ਨੂੰ ਧਰਮਾਂ ਦੀਆਂ ਨਜ਼ਰਾਂ ਤੋਂ ਵੰਡਣਾ ਚਾਹੁੰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly