(ਸਮਾਜ ਵੀਕਲੀ)
ਧਰਤੀ ਸੁਣਾਵੇ ਅੰਨਦਾਤੇ ਦੀਆਂ ਜੋ ਲੋੜਾਂ
ਖਾ ਗਈਆਂ ਨੇ ਓਹਨੂੰ ਵੀ ਤੰਗੀਆਂ ਥੋੜਾਂ
ਸੋਕਾ,ਹੜ੍ਹ ਤੇ ਕਦੇ ਟਿੱਡੀ ਦਲ ਨੇ ਆ ਜਾਂਦੇ
ਪੱਕੀ ਫ਼ਸਲ ਨੂੰ ਮਿੰਟ ਚ ਕਰ ਤਬਾਹ ਜਾਂਦੇ
ਮੁੱਲ ਨਾ ਪੈਂਦੇ ਬੀਜੀਆਂ ਹੋਈਆਂ ਫ਼ਸਲਾਂ ਦੇ
ਉੱਤੋਂ ਮਾਰੇ ਪਏ ਉਹ ਘਰੇਲੂ ਮਸਲਿਆਂ ਦੇ
ਮਸ਼ੀਨੀ ਯੁੱਗ ਵਿੱਚ ਤੇ ਫ਼ਸਲ ਦੀ ਕਟਾਈ
ਸਿਰ ਤੇ ਭਾਰੀ ਬੋਝ ਨਾ ਹੁਣ ਕਿਤੇ ਸੁਣਵਾਈ
ਮਾਂ ਪੁੱਤ ਦਾ ਹੈ ਰਿਸ਼ਤਾ ਕਿਸਾਨ ਦਾ ਤੇ ਮੇਰਾ
ਉਹ ਲਾਵੇ ਅੱਗਾਂ ਤਾਂ ਵੀ ਸੜਦਾ ਸੀਨਾ ਮੇਰਾ
ਮੈਂ ਵੀ ਕਰਾਂ ਸਰਕਾਰਾਂ ਅੱਗੇ ਕਰਾਂ ਅਰਜੋਈ
ਦਿਓ ਸਾਥ ਤਾਂ ਆਤਮਘਾਤ ਨਾ ਕਰੇ ਕੋਈ
ਪਰਾਲ਼ੀ ਸਾੜਨ ‘ਤੇ ਵੀ ਰੋਕ ਜ਼ਰੂਰ ਲਗਾਓ
ਪਰ ਪਹਿਲਾਂ ਕੋਈ ਹੱਲ ਤਾਂ ਜ਼ਰੂਰ ਸੁਝਾਓ
ਕਿਸਾਨੋ ਤੁਸੀਂ ਵੀ ਜ਼ਰਾ ਮਾਰੋ ਝਾਤ ਸਭ ਪਾਸੇ
ਨਾ ਖੋਹੋ ਕੁਦਰਤ ਮਾਂ ਦੇ ਬੱਚਿਆਂ ਦੇ ਹਾਸੇ
ਨਵੀਆਂ ਇਜਾਦਾਂ ਨੂੰ ਹੁਣ ਤੁਸੀਂ ਅਪਣਾ ਲਓ
ਪਰਾਲ਼ੀ ਸਾੜਨ ਵਾਲ਼ਾ ਯੱਭ ਹੀ ਮੁਕਾ ਦਓ
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly