ਕਿਸਾਨ ਜਥੇਬੰਦੀ ਵਲੋਂ ਬੰਦ ਦੀ ਹਮਾਇਤ ਨੂੰ ਮਿਲਿਆ ਸ਼ਾਮਚੁਰਾਸੀ ’ਚ ਭਰਵਾ ਹੁੰਗਾਰਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੀ ਕਾਲ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਸ਼ਾਮਚੁਰਾਸੀ ਵਿਚ ਵੀ ਜਥੇਬੰਦੀ ਨੂੰ ਬੰਦ ਦਾ ਭਰਵਾ ਹੁੰਗਾਰਾ ਮਿਲਿਆ। ਸਮੂਹ ਦੁਕਾਨਦਾਰ ਭਾਈਚਾਰਾ, ਟਰਾਂਸਪੋਰਟਰ ਅਤੇ ਸਰਕਾਰੀ ਕਰਮਚਾਰੀਆਂ ਵਲੋਂ ਵੀ ਬੰਦ ਦਾ ਭਰਪੂਰ ਸਮਰਥਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਖੰਗੂੜਾ ਦੀ ਅਗਵਾਈ ਵਿਚ ਸ਼ਾਮਚੁਰਾਸੀ, ਮੰਡਿਆਲਾਂ ਅਤੇ ਨਸਰਾਲਾ ਵਿਖੇ ਬੰਦ ਕੀਤਾ ਗਿਆ। ਸਾਰੇ ਭਾਈਚਾਰੇ ਨੇ ਤਿੰਨੋ ਕਾਲੇ ਕਾਨੂੰਨਾ ਦੇ ਵਿਰੋਧ ਵਿਚ ਸਰਕਾਰ ਖਿਲਾਫ਼ ਰੱਜ ਕੇ ਆਪਣੀ ਅਵਾਜ਼ ਬੁਲੰਦ ਕੀਤੀ।

ਪ੍ਰਧਾਨ ਖੰਗੂੜਾ ਨੇ ਕਿਹਾ ਕਿ ਅੱਜ 121 ਦਿਨ ਦਿੱਲੀ ਵਿਚ ਬੈਠਿਆਂ ਹੋ ਗਏ ਹਨ, ਪਰ ਮੋਦੀ ਸਰਕਾਰ ਦੇ ਕੰਨ ਤੇ ਜੂੰ ਤੱਕ ਵੀ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਜਦ ਤੱਕ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਦ ਤੱਕ ਇਹ ਸ਼ਾਂਤਮਈ ਸ਼ੰਘਰਸ਼ ਚੱਲਦਾ ਰਹੇਗਾ। ਇਸ ਮੌਕੇ ਭੁਪਿੰਦਰਪਾਲ ਸਿੰਘ ਲਾਲੀ ਪ੍ਰਧਾਨ ਬਲਾਕ ਵਨ, ਗੁਰਜਪਾਲ ਖੰਗੂੜਾ, ਮਨਦੀਪ ਤਲਵੰਡੀ ਕਾਨੂੰਗੋ, ਹਰਦੀਪ ਦੀਪਾ, ਨੰਬਰਦਾਰ ਮਨਦੀਪ ਪਿੰਡ ਕਾਣੇ, ਲਖਵੀਰ ਵਾਹਦ, ਮੰਨਾ ਮੁਹੱਦੀਪੁਰ, ਸਤਿੰਦਰਪ੍ਰੀਤ ਸਾਰੋਬਾਦ, ਲਾਡੀ ਗਰੋਆ, ਅਜੀਤਪਾਲ ਹੁੰਦਲ, ਸੋਨੂੰ ਪੰਡੋਰੀ ਰਾਜਪੂਤਾਂ, ਅਵਤਾਰ ਚੱਠਾ, ਬਲਜੀਤ ਬੀਤਾ, ਸਤਨਾਮ ਸਿੰਘ, ਹਰਮਨ ਜੰਡਾ, ਲੱਕੀ ਖਾਲਸਾ, ਹਰਮਿੰਦਰ ਬਾਜਵਾ, ਲਖਵੀਰ ਲੰਮੇ, ਨਿਰਮਲ ਨਿੰਮਾ, ਅਮਰਜੀਤ ਧਾਮੀ, ਕਰਮਜੀਤ ਬੱਬੂ, ਕੁਲਵਿੰਦਰ ਧਾਮੀ, ਹਰਪ੍ਰੀਤ ਖੰਗੂੜੇ, ਰਘੁਬੀਰ ਸਰਪੰਚ ਵਾਹਦ, ਲਛਕਰ ਵਾਹਦ, ਗੁਰਵਿੰਦਰ ਧਾਮੀ, ਸਤਨਾਮ ਸਿੰਘ ਉਪਲ, ਤਰਸੇਮ ਵਾਹਦ, ਪਾਲ ਸ਼ਾਮਚੁਰਾਸੀ ਸਮੇਤ ਕਈ ਹੋਰ ਹਾਜ਼ਰ ਸਨ।

Previous articleChina’s new 5-yr wine tariffs not ok: Aus PM
Next articleਛੱਜ ਤਾਂ ਬੋਲੇ ਛਾਣਨੀ ਕਿਓਂ ਬੋਲੇ?