“ਕਿਸਾਨ ਗਵਾਰ ਨਹੀਂ “

ਕਰਮਜੀਤ ਕੌਰ ਸਮਾਓਂ

(ਸਮਾਜ ਵੀਕਲੀ)

ਅਸੀਂ ਕਿਸਾਨ ਹਾਂ ਗਵਾਰ ਨਹੀਂ,
ਸਭ ਜਾਣਦੇ ਚਾਲਾਂ ਨੂੰ,
ਫੇਲ ਨਾ ਕਰ ਸਕਦੇ ਅੰਦੋਲਨ,
ਨਾ ਦੱਬ ਸਕਦੇ ਸਵਾਲਾਂ ਨੂੰ,
ਬੜੀ ਸੂਝ ਬੂਝ ਨਾਲ ਕੰਮ ਲੈਣਾ,
ਨਾ ਪੈਣਾ ਕੁਰਾਹੇ ਜੀ,
ਕਹਿਣ ਦੀ ਲੋਡ਼ ਨਹੀਂ ਸਾਡੇ ਨਾਲ,
ਲੋਕ ਆ ਗਏ ਆਪ ਮੋਹਾਰੇ ਜੀ.
ਧਿਆਨ ਭੜਕਾਉਣ ਨੂੰ ਫਿਰਦੇ,
ਅੱਗੇ ਪਿੱਛੇ ਰੌਲੇ ਕਰਦੇ,
ਕਿਸਾਨ ਹਾਂ ਅਸੀਂ ਕਮਲੇ ਨਹੀਂ
ਸਰਕਾਰੇ ਹੁਣ ਨਾ ਤੈਥੋਂ ਡਰਦੇ,
ਸਾਡੀ ਜਿੱਦ ਨੇ ਤੈਨੂੰ ਹੈ ਹਰਾਉਣਾ,
ਧਰਨੇ ਹਰ ਗਲੀ ਚੋਰਾਹੇ ਜੀ
ਕਹਿਣ ਦੀ ਲੋਡ਼ ਨਹੀਂ ਸਾਡੇ ਨਾਲ,
ਲੋਕ ਆ ਗਏ ਆਪ ਮੋਹਾਰੇ ਜੀ.
ਨੱਬੇ ਸਾਲ ਦਾ ਬਜ਼ੁਰਗ ਹੋਵੇ,
ਜਾ ਹੋਵੇ ਦੋ ਸਾਲ ਦਾ ਬੱਚਾ,
ਸੜਕਾਂ ਤੇ ਬੈਠ ਦਿਖਾ ਤਾ ਸਭ ਨੇ,
ਕਿ ਪੰਜਾਬ ਦਾ ਕਿਸਾਨ ਹਾ ਮੈਂ ਸੱਚਾ,
ਤੂੰ ਸਰਕਾਰੇ ਖ਼ੌਰੇ ਕਿਉਂ ਗੌਰ ਨਾ ਕਰਦੀ,
ਸਾਰਾ ਦੇਸ਼ ਹੱਕ ਚ ਲਾਵੇ ਨਾਰੇ ਜੀ,
ਕਹਿਣ ਦੀ ਲੋਡ਼ ਨਹੀਂ ਸਾਡੇ ਨਾਲ,
ਲੋਕ ਆ ਗਏ ਆਪ ਮੋਹਾਰੇ ਜੀ.
ਕਰਮਜੀਤ ਪੰਜਾਬੀਆਂ ਨੇ ਸਦਾ,
ਹੱਕ ਆਪਣੇ ਲੜਕੇ ਹੀ ਲਏ,
ਬੇਸ਼ੱਕ ਇਹਨਾਂ ਨੂੰ ਕਿੰਨੇ ਹੀ,
ਧਰਨੇ ਤੇ ਰੋਸ ਕਰਨੇ ਪਏ,
ਕਿਸਾਨਾਂ ਦਾ ਗਲ ਜੋ ਘੁਟਿਆ,
ਤੇਰੇ ਗ਼ਲਤ ਫੈਸਲਿਆਂ ਦੇ ਕਾਰੇ ਜੀ,
ਕਹਿਣ ਦੀ ਲੋਡ਼ ਨਹੀਂ ਸਾਡੇ ਨਾਲ,
ਲੋਕ ਆ ਗਏ ਆਪ ਮੋਹਾਰੇ ਜੀ.
ਕਰਮਜੀਤ ਕੌਰ ਸਮਾਓ
 ਜ਼ਿਲ੍ਹਾ ਮਾਨਸਾ 
Previous article“”ਮੈਂ ਪੰਜਾਬ ਪੱਗਾਂ ਵਾਲਿਆਂ ਦਾ””
Next articleਵਿਸਾਖੀ ਦਿਹਾੜਾ ਮਨਾਉਣ ਲਈ ਜਥੇ ਨਾਲ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ 31 ਤੱਕ ਆਪਣੇ ਪਾਸਪੋਰਟ ਜਮਾਂ ਕਰਵਾਉਣ – ਬੀਬੀ ਰੂਹੀ