(ਸਮਾਜ ਵੀਕਲੀ)
ਅੰਦੋਲਨ ਦੇ ਨਾਂ
ਬੁੱਧ ਬੋਲ
ਬੋਲ ਬੋਲ
ਝੋਟਿਆ ਦਾ
ਅਗਲਾ
ਵਰਕਾ ਫੋਲ.
ਖੋਲ ਪੋਲ
ਹੁਣ ਘੱਟ
ਨਾ ਤੋਲ
ਪਵਾ ਦਿਓ
ਹੌਲ…ਕਰਿਓ
ਨਾ ਘੋਅਲ
…..
ਝੋਟਿਆਂ ਦਾ ਅੈਲਾਨਨਾਮਾ
ਝੋਟੇ ਤੇ ਝੋਟੀਆ ਨੇ ਹੈ ਹੁਣ ਸਹੁੰ ਚ਼ੁੱਕੀ
ਕਹਿੰਦੇ ਹੁਣ ਰਲ ਕੇ ਖੇਤ ਉਜਾੜਨਾ ਜੀ।
ਜਿਹੜਾ ਵੀ ਆਇਆ ਕੋਈ ਮੂਹਰੇ
ਪੈਰਾਂ ਹੇਠ ਉਸਨੂੰ ਲਤਾੜਨਾ ਜੀ।
ਕੱਚਾ ਪਿਲਾ ਨੀ ਕੋਈ ਰਹਿਣ ਦੇਣਾ
ਪਾ ਕੇ ਦੇਗ ਦੇ ਵਿੱਚ ਕਾਹੜਨਾ ਜੀ।
ਉਚੀ ਸੁਰ ਦੇ ਵਿੱਚ ਜੋ ਕਰਨ ਗੱਲਾਂ
ਸੱਟ ਮਾਰ ਕੇ ਸਿਰ ਉਹਨਾਂ ਦਾ ਪਾੜਨਾ ਜੀ।
ਬੁੱਧ ਬੋਲ ਨੂੰ ਅਸਾਂ ਨੇ ਖਬਰਦਾਰ ਕੀਤਾ
ਬਹੁਤਾ ਬੋਲਿਆ ਤਾਂ , ਏ ਵੀ ਸਾੜਨਾ ਜੀ।
ਕਰੋ ਘਰਾਂ ਵਿਚ ਬੈਠ ਵਿਚਾਰ ਸਾਰੇ
ਹੁਣ ਬਹੁਤਾ ਨੀ ਖੇਤ ਅਸਾਂ ਹਾੜਨਾ ਜੀ।
ਕੀਤਾ ਖੇਤ ਉਤੇ ਅਸਾਂ ਮਸਾਂ ਕਬਜ਼ਾ
ਹੁਣ ਹੋਰ ਕੀ ਚੰਦ ਅਸੀਂ ਚਾੜਨਾ ਜੀ।
ਭੁੱਲ ਜਾਓ ਹੁਣ ਤੁਸੀਂ ਆਪਣੇ ਖੇਤ ਸਾਰੇ
ਝੋਟੇ ਝੋਟੀਆ ਦੇ ਵਲੋਂ ਸਭ ਨੂੰ ਤਾੜਨਾ ਜੀ।
ਬੁੱਧ ਬੋਲ ਦੀ ਵੀ ਹੁਣ ਬੋਲਤੀ … ਕਰਨੀ
ਹੁਣ ਉਸ ਨੂੰ ਵੀ ਗੱਡੀ ਚਾੜਨਾ ਜੀ।
ਖੇਤਾਂ ਵਾਲਿਆਂ ਨੇ ਘੇਰਿਆ ਜਾ ਦਿੱਲੀ
ਕਹਿੰਦੇ ਜੋਟਾ ਹੁਣ ਅਸੀਂ ਸੂਲੀ ਚਾੜ੍ਹਨਾ ਜੀ
ਸਾਡੀ ਚੁਪ ਤੇ ਸਬਰ ਨੂੰ ਕਮਜ਼ੋਰੀ ਨਾ ਸਮਝ ਬੈਠੀ
ਤੈਨੂੰ ਕਰਦੇ ਆ ਤਾੜਨਾ ਜੀ
ਜੇ ਆਪਣੀ ਆਈ ‘ਤੇ ਆ ਗੇ ਅਸੀਂ ਸਾਰੇ
ਫੇਰ ਤੇਰਾ ਢਿੱਡ ਅਸਾਂ ਪਾੜਨਾ ਜੀ
ਬਹੁਤਾ ਸਬਰ ਨਾ ਹੁਣ ਪਰਖ ਸਾਡਾ
ਚੰਗਾ ਹੁੰਦਾ ਨੀ ਬਹੁਤਾ ਸਾੜਨਾ ਜੀ
……..
ਬੁੱਧ ਸਿੰਘ ਨੀਲੋਂ
9464370823