(ਸਮਾਜ ਵੀਕਲੀ)
ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਟੀ ਵੀ ਤੇ ਕਿਸਾਨ ਸੰਬੰਧੀ ਬਣਾਏ ਤਿੰਨ ਖੇਤੀ ਕਨੂੰਨ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ ।ਇਹ ਐਲਾਨ ਲਈ ਇੱਕ ਖਾਸ ਦਿਨ ਚੁਣਿਆ ਗਿਆ ।ਇਹ ਖਾਸ ਦਿਨ ਸੀ ਮਨੁਖਤਾ ਦੇ ਰਹਿਬਰ ਸਿਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿਸ ਨੂੰ ਸਭ ਭਾਈਚਾਰੇ ਵਲੋਂ ਦੇਸ਼ ਤੇ ਵਿਦੇਸ਼ਾਂ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਸ਼ਹਿਦ ਇਹ ਭਾਰਤ ਦੇਸ਼ ਦਾ ਪਹਿਲਾ ਲੋਕਤੰਤਰ ਅੰਦੋਲਨ ਸੀ ।
ਜਿਸ ਦਾ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਸਦਾ ਯਾਦ ਕਰਨਗੀਆਂ। ਦੇਸ਼ ਦੀ ਮੌਜੂਦਾ ਕੇਂਦਰ ਸਰਕਾਰ ਤੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ ਅੰਦੋਲਨ ਤੇ ਹੈਰਾਨੀ ਜਤਾਈ ਤੇ ਰਾਜਨੀਤਕ ਭਾਸ਼ਾ ਵਿੱਚ ਕਿਹਾ ਇਹ ਕਨੂੰਨ ਕਿਸਾਨ ਦੇ ਹਿੱਤ ਵਿੱਚ ਸਨ ਤੇ ਅਸੀਂ ਬੜੀ ਸੋਚ ਸਮਝ ਤੋਂ ਬਾਹਰ ਇਨ੍ਹਾਂ ਨੂੰ ਲਿਆਂਦਾ ਪਰ ਅਸੀਂ ਕਿਸਾਨ ਜੋਂ ਅੰਦੋਲਨ ਕਰਤਾ ਜਥੇਬੰਦੀਆਂ ਤੇ ਰਾਜਨੀਤਕ ਪ੍ਰਭਾਵ ਅਧੀਨ ਸੀ ਇਨ੍ਹਾਂ ਨੂੰ ਸਮਝ ਨਹੀਂ ਪਾਇਆ ।ਇਸ ਲਈ ਅਸੀਂ ਸਿਰਫ ਅਸਲੀ ਕਿਸਾਨ (ਕਿਸਾਨ ਮਜ਼ਦੂਰ ਜਥੇਬੰਦੀਆਂ ਨਹੀਂ ) ਤੇ ਲੋਕਤੰਤਰ ਦੇਸ ਵਿੱਚ ਕਾਫੀ ਲੰਮੇ ਚੱਲੇ ਇਸ ਅੰਦੋਲਨ ਵਿੱਚ ਅਸਲੀ ਕਿਸਾਨਾਂ ਨੂੰ ਆਈ ਮੁਸ਼ਕਿਲ ਤੇ ਹੋਈ ਖਜਲ ਖ਼ੁਆਰੀ ਲਈ ਕਿਸਾਨ ਤੇ ਲੋਕਤੰਤਰ ਕੋਲੋਂ ਮੁਆਫੀ ਮੰਗਦੇ ਹਾਂ।
ਕਿਸਾਨਾਂ ਦਾ ਪੱਖ ? ਦੂਜੇ ਪਾਸੇ ਕਿਸਾਨ ਜਥੇਬੰਦੀਆਂ ਤੇ ਕਿਸਾਨਾ ਦਾ ਪੱਖ ਦੇਖੀਏ ਤਾਂ ਉਹ ਲਗਾਤਾਰ ਕਹਿੰਦੇ ਆਏ ਹਨ ਕਿ ਕੇਂਦਰ ਸਰਕਾਰ ਖ਼ੁਦ ਸਮਝਣ ਵਿੱਚ ਨਾਕਾਮ ਰਹੀ ਹੈ ।ਇਸ ਲਈ ਕੇਂਦਰ ਇਨਾਂ ਕਨੂੰਨਾਂ ਬਾਰੇ ਕਿਸਾਨਾਂ ਨੂੰ ਕੀ ਸਮਝਾਉਂਣਗੇ। ਕਿਸਾਨ ਐਲਾਨ ਨਾਲ ਹੀ ਸੰਤੁਸ਼ਟ ਨਹੀਂ ਹਨ ਉਨ੍ਹਾਂ ਨੂੰ ਕਨੂੰਨੀ ਤੋਰ ਤੇ ਇਹ ਤਿੰਨ ਬਿਲ ਰਦ ਚਾਹੀਦੇ ਹਨ ਇਸ ਲਈ ਕਿਸਾਨ ਇੰਤਜ਼ਾਰ ਕਰਨਗੇ ਤੇ ਘਰਾਂ ਨੂੰ ਨਹੀਂ ਪਰਤਣਗੇ।
ਕੀ ਗਵਾਇਆ ਕੀ ਪਾਇਆ ? ਇਸ ਅੰਦੋਲਨ ਵਿੱਚ ਕਰੀਬ ਅੱਠ ਸੋ ਤੋਂ ਉੱਪਰ ਕਿਸਾਨਾਂ ਦੀ ਜਾਨ ਚੱਲੀ ਗਈ ਕਿਸਾਨਾਂ ਦੇ ਹੱਥ ਪੈਰ ਤੇ ਸਰੀਰ ਦੇ ਕਈ ਅੰਗ ਬਰਬਾਦ ਹੋ ਗਏ। ਕਿਸਾਨਾਂ ਉਪਰ ਸਰਮਾਏਦਾਰੀ ਹਕੂਮਤੀ ਲੀਡਰਾਂ ਵਲੋਂ ਗੱਡੀਆ ਚਾੜ੍ਹਨ, ਕੁੱਟਮਾਰ ਕਰਵਾਉਣ , ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।ਪਰ ਪੀੜਤਾਂ ਨੂੰ ਕੋਈ ਰਾਹਤ ਪੈਕੇਜ ਅਜੇ ਤੱਕ ਨਹੀਂ ਦਿੱਤਾ ਗਿਆ । ਹਾਂ ਇਸ ਅੰਦੋਲਨ ਨੇ ਭੋਲੇ ਕਿਰਤੀ ਲੋਕਾਂ ਨੂੰ ਸਰਮਾਏਦਾਰੀ ਤੋਂ ਜਾਗਰੂਕ ਕਰ ਦਿੱਤਾ ਤੇ ਦੇਸ਼ ਦਾ ਹਰ ਵਿਅਕਤੀ ਹੱਕਾ ਲਈ ਬੋਲਣ ਵਾਲਾ ਬੁਲਾਰਾ ਬਣਾ ਦਿੱਤਾ ਇਹ ਅੰਦੋਲਨ ਜਿਸ ਨੂੰ ਸਰਕਾਰਾਂ ਹਵਾ ਦਾ ਇਕ ਝੋਖਾ ਸਮਝਦੀਆਂ ਸਨ ਉਹ ਦੇਖਦਿਆਂ ਦੇਖਦਿਆਂ ਝੱਖੜ ਬਣ ਗਿਆ ਜੋਂ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਝੁਲਿਆ ਤੇ ਤਾਨਾਸ਼ਾਹੀ ਤੇ ਸਰਮਾਏਦਾਰੀ ਦੀਆਂ ਜੜਾਂ ਹਲਾਉਣ ਵਿੱਚ ਮੁਕੰਮਲ ਕਾਮਯਾਬ ਰਿਹਾ ।
ਮੀਡੀਏ ਦੀ ਭੂਮਿਕਾ? ਇਸ ਅੰਦੋਲਨ ਵਿੱਚ ਭਾਰਤੀ ਸਰਕਾਰੀ ਮੀਡੀਆ ਅਲੋਚਨਾਂ ਦਾ ਕਾਰਨ ਬਣਿਆ ਤੇ ਆਪਣੀ ਬਣਦੀ ਨਿਰਪੱਖ ਭੂਮਿਕਾ ਨਹੀਂ ਨਿਭਾ ਸਕਿਆ ਲੋਕਤੰਤਰ ਨੇ ਉਸ ਨੂੰ ਗੋਦੀ ਮੀਡੀਆ ਦਾ ਨਾਮ ਦਿੱਤਾ ਤੇ ਇਹ ਮੀਡੀਆ ਸਰਕਾਰ ਪੱਖੀ ਜ਼ਿਆਦਾ ਤੇ ਕਿਸਾਨ ਪੱਖੀ ਘਟ ਰਿਹਾ । ਪਰ ਲੋਕਤੰਤਰ ਇਸ ਅੰਦੋਲਨ ਵਿੱਚ ਖੁਦ ਮੀਡੀਆ ਬਣ ਕੇ ਸਾਹਮਣੇ ਆਇਆ ਤੇ ਫੇਸਬੁੱਕ, ਇੰਸਟਾਗ੍ਰਾਮ, ਤੇ ਛੋਟੇ ਚੈਨਲਾਂ ਨੇ ਦਮਦਾਰ ਆਵਾਜ਼ ਬੁਲੰਦ ਕੀਤੀ।
ਰਾਜਨੀਤਕ ਪਾਰਟੀਆਂ ਦੀ ਭੂਮਿਕਾ? ਇਸ ਅੰਦੋਲਨ ਵਿੱਚ ਰਾਜਨੀਤਕ ਪਾਰਟੀਆਂ ਵਲੋਂ ਆਪੋ-ਆਪਣੇ ਫਾਇਦੇ ਦੀ ਭੂਮਿਕਾ ਨਿਭਾਈ ਗਈ ਜਿਸ ਵਿੱਚ ਅਕਾਲੀ ਦਾਲ ਭਾਜਪਾ ਗਠਜੋੜ ਤੇ ਅਕਾਲੀ ਦਲ ਵਲੋਂ ਬਿੱਲਾ ਦੇ ਸਮਰਥਨ ਵਿੱਚ ਬਿਆਨਬਾਜ਼ੀ ਫਿਰ ਅਸਤੀਫਾ ਤੇ ਭਾਜਪਾ ਅਕਾਲੀ ਗਠਜੋੜ ਟੁੱਟਣਾ ਚਰਚਾ ਦਾ ਵਿਸ਼ਾ ਬਣਿਆ । ਕਾਂਗਰਸ ਸਰਕਾਰ ਵਲੋਂ ਕਿਸਾਨਾਂ ਨੂੰ ਲੋਕਤੰਤਰ ਅਜ਼ਾਦੀ ਤੇ ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿੱਚ ਸ਼ਾਂਤਮਈ ਪ੍ਰਦਰਸ਼ਨ ਦੀ ਖੁਲ ਤੇ ਹਰਿਆਣਾ ਸਰਕਾਰ ਦਾ ਕਿਸਾਨਾਂ ਤੇ ਤਸ਼ੱਦਦ ਤੇ ਭਾਜਪਾ ਆਗੂਆਂ ਨੂੰ ਸਖ਼ਤੀ ਤੇ ਵਿਰੋਧ ਦਾ ਸਾਹਮਣਾ ਕਰਨਾ ਤੇ ਯੂਪੀ ਵਿੱਚ ਭਾਜਪਾ ਆਗੂ ਵੱਲੋਂ ਕਿਸਾਨਾਂ ਨੂੰ ਗੱਡੀਆਂ ਹੇਠ ਕੁਚਲਣਾ ਤੇ ਮਮਤਾ ਬੈਨਰਜੀ ਨੇ ਸਰਕਾਰ ਬਣਾਉਣਾ ਵਿਸ਼ੇਸ਼ ਚਰਚਾ ਦਾ ਹਿੱਸਾ ਬਣੇ।
ਰਾਜਨੀਤਕ ਲਾਹਾ? ਭਾਜਪਾ ਆਪਣਾ ਕਦ ਉੱਚਾ ਕਰਨ ਵਿੱਚ ਕਾਮਯਾਬ ਹੋ ਸਕਦੀ ਹੈ ਪ੍ਰਧਾਨ ਮੰਤਰੀ ਦਾ ਫੈਸਲਾ ਸ਼ਲਾਘਾਯੋਗ ਹੈ ਫੈਸਲੇ ਵਿੱਚ ਦੇਰੀ ਨਰਾਜ਼ਗੀ ਦਾ ਕਾਰਨ ਬਣੀ ਸ਼ਹਿਰੀ ਵੋਟ ਭਾਜਪਾ ਲਿਜਾ ਸਕਦੀ ਹੈ ਕਿਉਂਕਿ ਇਸ ਫੈਸਲੇ ਨਾਲ ਕਿਸਾਨ ਜਿਨ੍ਹਾਂ ਨੂੰ ਕੋਈ ਲਾਭ ਨਹੀਂ ਹੋਇਆ, ਦੁਕਾਨਦਾਰ , ਵਿਉਪਾਰੀ, ਆਦਿ ਥੋੜਾ ਰਾਹਤ ਮਹਿਸੂਸ ਕਰਨਗੇ।
ਵਿਸ਼ੇਸ਼ ? ਇਹ ਅੰਦੋਲਨ ਕਨੂੰਨੀ ਬਿੱਲ ਰਦ ਹੋਣ ਤਕ ਚਲੇਗਾ , ਪੀੜਤ ਕਿਸਾਨਾਂ ਨੂੰ ਰਾਹਤ ਪੈਕੇਜ ਦਾ ਐਲਾਨ ਸਰਕਾਰ ਕਰੇ ,ਮੰਡੀ ਕਰਨ ਤੇ ਐਮ,ਐਸ਼,ਪੀ, ਜਕੀਨੀ ਬਣਾਏ ਜਾਣ , ਪ੍ਰਾਈਵੇਟ ਖਰੀਦ ਸਰਕਾਰੀ ਰੇਟ ਤੋਂ ਵਧ ਕੇ ਹੋਵੇ ਤੇ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾ ਜਲਦ ਪੂਰੀਆਂ ਕੀਤੀਆਂ ਜਾਣ ਤੇ ਕਿਸਾਨ ਭਵਿੱਖ ਵਿੱਚ ਆਪਣੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ।
ਪਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ
ਤਹਿਸੀਲ ਨਕੋਦਰ ਜਿਲਾ ਜਲੰਧਰ
ਮੋ 9814601638
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly