ਮੁੰਬਈ (ਸਮਾਜ ਵੀਕਲੀ) : ਪੰਜਾਬੀ ਗਾਇਕ ਗਿੱਪੀ ਗ੍ਰੇਵਾਲ ਨੇ ਸ਼ਨਿਚਰਵਾਰ ਨੂੰ ਬੌਲੀਵੁੱਡ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਅਜਿਹੇ ਸਮੇਂ ਵਿੱਚ ਪੰਜਾਬ ਦੇ ਹੱਕ ਵਿੱਚ ਨਹੀਂ ਨਿਤਰਿਆ ਜਦੋਂ ਕਿਸਾਨਾਂ ਨੂੰ ਉਨ੍ਹਾਂ ਦੇ ਸਮਰਥਨ ਦੀ ਸਭ ਤੋਂ ਵਧ ਲੋੜ ਸੀ। ਹਰਿਆਣਾ, ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਨਿਚਰਵਾਰ ਤੋਂ ਲਗਾਤਾਰ ਦਿੱਲੀ ਦੀ ਸਰਹੱਦ ’ਤੇ ਡਟੇ ਹੋਏ ਹਨ। ਗ੍ਰੇਵਾਲ ਨੇ ਟਵੀਟ ਕੀਤਾ ‘‘ਵਰ੍ਹਿਆਂ ਤੋਂ ਪੰਜਾਬ ਨੇ ਖੁਲ੍ਹੇ ਹੱਥਾਂ ਨਾਲ ਬੌਲੀਵੁੱਡ ਦਾ ਸਵਾਗਤ ਕੀਤਾ ਪਰ ਇਸ ਮੁੱਦੇ ’ਤੇ ਉਨ੍ਹਾਂ ਦੀ ਚੁੱਪ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਤੁਹਾਡੀ ਸਭ ਤੋਂ ਵਧ ਲੋੜ ਹੈ ਤੇ ਨਾ ਤੁਸੀਂ ਆਏ ਤੇ ਨਾ ਹੀ ਤੁਸੀਂ ਕੁਝ ਬੋਲੇ। ਬਹੁਤ ਨਿਰਾਸ਼ਾ ਹੋਈ ਹੈ।’’ ਗਾਇਕ ਜਸਵਿੰਦਰ ਸਿੰਘ ਬੈਂਸ ‘ਜੈਜੀ ਬੀ’ ਨੇ ਵੀ ਇਸ ਮਾਮਲੇ ਵਿੱਚ ਗ੍ਰੇਵਾਲ ਦਾ ਸਮਰਥਨ ਕੀਤਾ।
HOME ਕਿਸਾਨ ਅੰਦੋਲਨ ਨੂੰ ਬੌਲੀਵੁੱਡ ਤੋਂ ਲੋੜੀਂਦਾ ਸਮਰਥਨ ਨਾ ਮਿਲਣ ਤੋਂ ਗਿੱਪੀ ਗ੍ਰੇਵਾਲ...