(ਸਮਾਜ ਵੀਕਲੀ)
ਕਿਸਾਨ ਅਤੇ ਮਜਦੂਰ ਵੀਰੋ
ਗੱਲ ਮੇਰੀ ਰੱਖਿਓ ਯਾਦ
ਇੱਕ ਦੋ ਕੰਮ ਹੋਰ ਜਰੂਰੀ
ਦਿੱਲੀ ਜਿੱਤਣ ਤੋਂ ਬਾਦ
ਅਕਾਲੀ ਦਲ ਤੇ ਕਾਂਗਰਸ ਨੇ
ਪੰਜਾਬ ਕੀਤਾ ਬਰਬਾਦ
ਕਿਰਤੀ ਬਣਾਓ ਮੁੱਖ ਮੰਤਰੀ
ਮਜਬੂਰ ਦੀ ਕਰੇ ਮਦਾਦ
ਨਾਗ ਨਸ਼ੇ ਦਾ ਕੱਢੋ ਪੰਜਾਬ ਚੋਂ
ਬਚਾਓ ਆਪਣੀ ਔਲਾਦ
ਗੁਰੂਧਾਮਾ ਤੇ ਮਾਫੀਆ ਕਾਬਜ
ਕਰਾਓ ਮਿੱਤਰੋ ਆਜ਼ਾਦ
ਰੇਹ ਸਪਰੇਅ ਦਵਾਈਆਂ ਛੱਡੋ
ਦੇਸੀ ਵਰਤੋ ਖਾਦ
ਪੌਣ ਪਾਣੀ ਅਤੇ ਮਿੱਟੀ ਬਚਾਓ
ਪੰਜਾਬ ਨੂੰ ਕਰੋ ਆਬਾਦ
ਬਿੰਦਰਾ ਏਕੇ ਦੇ ਵਿੱਚ ਬਰਕਤ
ਦੁਨੀਆਂ ਦੇਵੇ ਦਾਦ
ਕਿਸਾਨ ਅਤੇ ਮਜਦੂਰ ਵੀਰੋ
ਗੱਲ ਮੇਰੀ ਰੱਖਿਓ ਯਾਦ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218