(ਸਮਾਜ ਵੀਕਲੀ)
ਕਿਹੜਾ ਕਹਿੰਦੈ ਔਰਤ ਘਰ ਤੱਕ ਸੀਮਤ ਹੈ
ਹਰ ਇੱਕ ਖੇਤਰ ਵਿੱਚ ਬਰਾਬਰ ਖੜ੍ਦੀ ਵੇਖੀ ਐ।
ਲੰਮੇ ਸਮੇਂ ਤੋਂ ਪੜ੍ਨ ਦਾ ਮੌਕਾ ਦਿੱਤਾ ਨਾ ਜਿਸ ਨੂੰ
ਪਰ ਹੁਣ ਤਾਂ ਦੇਸ਼ ਵਿਦੇਸ਼ ‘ਚ ਪੜ੍ਦੀ ਵੇਖੀ ਐ ।
ਭਾਵੇਂ ਸੇਰ ‘ਚੋਂ ਕੁੱਝ ਪੂਣੀਆਂ ਕੱਤੀਆਂ ਨੇ ਹਾਲੇ
ਹੌਲ਼ੀ ਹੌਲ਼ੀ ਰੰਗ ਵੈਂਗਣੀ ਉੱਘੜੂਗਾ ਵੇਖਿਓ ;
ਭਾਵੇਂ ਬਾਡਰ ਚੀਨ ਪਾਕਿ ਜਾਂ ਸਿੰਘੂ ਦਾ ਹੋਵੇ
ਮੈਂ ਤਾਂ ਸਿਰ ‘ਤੇ ਬੰਨ੍ ਮੜਾਸਾ ਲੜਦੀ ਵੇਖੀ ਐc ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024