ਕਿਸਾਨਾਂ ਨਾਲ ਕੋਈ ਗੈਰ-ਰਸਮੀ ਗੱਲਬਾਤ ਨਹੀਂ ਕਰ ਰਹੇ: ਤੋਮਰ

ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਕੋਈ ਵੀ ਗੈਰ-ਰਸਮੀ ਗੱਲਬਾਤ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਰਨੇ ਵਾਲੀਆਂ ਥਾਵਾਂ ਤੇ ਇਸ ਦੇ ਨਜ਼ਦੀਕ ਇੰਟਰਨੈੱਟ ਬੰਦ ਕਰਨਾ ਤੇ ਬੈਰੀਕੇਡਿੰਗ ਵਧਾਉਣ ਦੀ ਮੁੱਖ ਵਜ੍ਹਾ ‘ਅਮਨ ਤੇ ਕਾਨੂੰਨ’ ਦੀ ਸਥਿਤੀ ਹੈ, ਜੋ ਸਥਾਨਕ ਪ੍ਰਸ਼ਾਸਨ ਨਾਲ ਜੁੜਿਆ ਮਸਲਾ ਹੈ। ਸਰਕਾਰ ਵੱਲੋਂ ਕਿਸਾਨਾਂ ਨਾਲ ਅਗਲੇ ਗੇੜ ਦੀ ਗੱਲਬਾਤ ਅਤੇ ਗੈਰ-ਰਸਮੀ ਤੌਰ ’ਤੇ ਕਿਸਾਨ ਯੂਨੀਅਨਾਂ ਦੇ ਸੰਪਰਕ ਵਿੱਚ ਹੋਣ ਬਾਰੇ ਪੁੱਛਣ ’ਤੇ ਤੋਮਰ ਨੇ ਨਾਂਹ ਵਿੱਚ ਜਵਾਬ ਦਿੱਤਾ।

ਤੋਮਰ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਕਿਸੇ ਵੀ ਰਸਮੀ ਗੱਲਬਾਤ ਬਾਰੇ ਪਹਿਲਾਂ ਸੂਚਿਤ ਕਰੇਗੀ। ਗ੍ਰਿਫ਼ਤਾਰ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਪੁਲੀਸ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ‘ਤੰਗ ਪ੍ਰੇਸ਼ਾਨ’ ਕਰਨਾ ਬੰਦ ਕੀਤੇ ਜਾਣ ਤੱਕ ਕੋਈ ਵੀ ਰਸਮੀ ਗੱਲਬਾਤ ਨਾ ਕਰਨ ਦੀ ਕਿਸਾਨ ਯੂਨੀਅਨਾਂ ਦੀ ਮੰਗ ਬਾਰੇ ਪੁੱਛੇ ਜਾਣ ’ਤੇ ਤੋਮਰ ਨੇ ਕਿਹਾ, ‘ਚੰਗਾ ਹੋਵੇ ਜੇ ਕਿਸਾਨ ਇਸ ਬਾਰੇ ਪੁਲੀਸ ਕਮਿਸ਼ਨਰ ਨਾਲ ਗੱਲਬਾਤ ਕਰਨ। ਮੈਂ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਇਹ ਮੇਰਾ ਕੰਮ ਨਹੀਂ ਹੈ।’

Previous articleਸਰਕਾਰ 48 ਹਜ਼ਾਰ ਕਰੋੜ ਰੁਪਏ ’ਚ ਖ਼ਰੀਦੇਗੀ 83 ਤੇਜਸ ਜਹਾਜ਼
Next articleUS extends nuclear arms control treaty with Russia for 5 years