ਮੋਗਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਸੈਟਰ ਸਰਕਾਰ ਵੱਲੋਂ ਕਿਸਾਨਾਂ ਦੇ ਉਲਟ ਪਾਸ ਕੀਤੇ ਬਿੱਲਾ ਦਾ ਵਿਰੋਧ ਪੂਰੀ ਦੁਨੀਆ ਵਿੱਚ ਹੋ ਰਿਹਾ ਹੈ । ਅੱਜ ਲੜਕੀਆ ਦੀ ਕਬੱਡੀ ਟੀਮ NRI Club Moga ਸਾਰੀਆ ਖਿਡਾਰਨਾਂ ਆਪਣੇ ਕੋਚ ਮੀਤਾ ਰੌਤਾ ਤੇ ਬੱਬੂ ਰੋਡੇ ਨਾਲ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਨੂੰ ਰਵਾਨਾ ਹੋਈਆ।
ਮੌਕੇ ਤੇ ਗਲ-ਬਾਤ ਕਰਦੇ ਹੋਏ ਕੋਚ ਮੀਤੇ ਰੋਤੇ ਨੇ ਦੱਸਿਆ ਕਿ ਸਾਨੂੰ ਸਭ ਨੂੰ ਇੱਕਜੁੱਟ ਹੋ ਕੇ ਕਿਸਾਨਾਂ ਦੇ ਹੱਕ ਵਿੱਚ ਜਾਣਾ ਚਾਹੀਦਾ ਹੈ ਤੇ ਉੱਥੇ ਪੂਰੀ ਦਿੱਲੀ ਨੂੰ ਬੰਦ ਕਰਕੇ ਮੋਦੀ ਸਰਕਾਰ ਦੇ ਉਲਟ ਮੁਹਰਾਜਾ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਜੋ ਬਿੱਲ ਪਾਸ ਕੀਤੇ ਉਹ ਵਾਪਿਸ ਲਏ ਜਾਣ ਤੇ ਟੀਮ ਦੇ ਸਾਰੇ NRI ਪ੍ਰਮੋਟਰ ਵੀਰ ਬਾਹਰਲੇ ਦੇਸ਼ਾਂ ਵਿੱਚ ਬੈਠੇ ਕਿਸਾਨਾਂ ਦੇ ਹੱਕ ਵਿੱਚ ਗਵਾਈ ਭਰ ਰਹੇ ਹਨ ।
ਅਮਰੀਕਾ ਤੋ ਮਹਿੰਦਰ ਸਿੱਧੂ ਨਿਊਯਾਰਕ , ਘੋਲਾ ਖਹਿਰਾ , ਕਾਲਾ ਟਰੇਸ਼ੀ , ਜੈਲਾ ਧੂਰਕੋਟ ,ਦੀਪੀ ਸਿੱਧੂ ਰਕਬਾ , ਜਤਿੰਦਰ ਜੌਹਲ, ਮਨਦੀਪ ਰੋਡੇ, ਸ਼ਰਨਾ ਥਿੰਦ , ਕਮਲ ਵੈਰੋਕੇ ਅਤੇ ਆਸਟਰੇਲੀਆ ਤੋ ਕੁਲਦੀਪ ਬਾਸੀ ਚੈਅਰਮੈਨ , ਪ੍ਰਧਾਨ ਬਲਜੀਤ ਸੇਖਾ, ਨਵ ਜੈਲਦਾਰ , ਜੱਗੀ ਉਪਲ , ਰਵਿੰਦਰ ਜੱਸਲ , ਅਤੇ ਮਨੀਲਾ ਤੋ ਸੁਦਾਗਰ , ਗੁਰਸ਼ੇਵਕ , ਜੋਨੀ , ਬਿੱਟਾ , ਸੈਬਰ ਲੰਡੇ ਅਤੇ ਮਲੇਸ਼ੀਆ ਤੋ ਸਰਬਜੀਤ , ਪ੍ਰੀਤ ਖੰਡੇਵਾਲਾ , ਬੀਰਾ ਦਾਤੇਵਾਸ , ਗੋਪੀ ਪੱਡਾ , ਕੁਲਦੀਪ,ਗੋਪੀ ਸ਼ਾਹ ਆਲਮ , ਬਲਵਿੰਦਰ , ਨਸ਼ੀਮ ਪਰਿੰਦਾ ਤੇ ਹੋਰ ਅਦਿ ਕਿਸਾਨਾਂ ਦੇ ਹੱਕ ਵਿੱਚ ਬੋਲੇ ।