ਕਿਸਾਨਾਂ ਦੇ ਸਘੰਰਸ਼ ਵਿੱਚ ਬੱਸ ਸੇਵਾ ਬੁਕਿੰਗ ਤੇ ਲੰਗਰਾਂ ਲਈ ਰਸਦਾਂ ਤੇ ਸਹਾਇਤਾ ਰਾਸ਼ੀ ਲਈ ਰੇਲ ਕੋਚ ਫੈਕਟਰੀ ਵਿਖੇ ਕਾਊਂਟਰ ਲਗਾਏ -ਸੁਨੇਹਾ , ਵੰਝ

ਦੇਵ ਸੁਨੇਹਾ ਤੇ ਜਗਦੀਪ ਸਿੰਘ ਵੰਝ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸਘੰਰਸ਼ ਨੂੰ ਹੋਰ ਬਲ ਬਖ਼ਸ਼ਣ ਲਈ ਸੰਯੁਕਤ  ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੇ ਸਘੰਰਸ਼ ਵਿੱਚ ਭਾਗ ਲੈਣ ਬੱਸ ਸੇਵਾ ਦੇਣ ਸਹਾਇਤਾ ਰਾਸ਼ੀ ਤੇ ਦਿੱਲੀ ਕਿਸਾਨੀ ਸਘੰਰਸ਼ ਲਈ ਚੱਲ ਰਹੇ ਲੰਗਰਾਂ ਲਈ ਰਸਦਾਂ ਆਦਿ ਜਮ੍ਹਾਂ ਕਰਾਉਣ ਲਈ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ 3 ਦੇ ਖੈੜਾ ਕੰਪੈਲਕਸ ਵਿਖੇ  ਕਾਊਂਟਰ ਲਗਾਏ ਗਏ ਹਨ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਦੇਵ ਸੁਨੇਹਾ ਤੇ ਜਗਦੀਪ ਸਿੰਘ ਵੰਝ , ਨੰਬਰਦਾਰ ਕਮਲਜੀਤ ਸਿੰਘ ਖੈੜਾ,ਰਾਜਦਵਿੰਦਰ ਸਿੰਘ ਸਰਪੰਚ, ਜੈਲਾ ਭੁਲਾਣਾ,ਯਾਦਵਿੰਦਰ ਸਿੰਘ ਮੱਲ੍ਹੀ ਆਦਿ ਨੇ  ਨੇ ਦੱਸਿਆ ਕਿ ਕਿਸਾਨੀ ਸਘੰਰਸ਼ ਵਿੱਚ ਸ਼ਾਮਿਲ ਹੋਣ ਲਈ ਬੱਸਾਂ ਆਉ ਜਾਣ ਦੇ ਖਾਸ ਪ੍ਰਬੰਧ ਕੀਤੇ ਗਏ ਹਨ । ਜਿਸ ਵਿੱਚ ਸਘੰਰਸ਼ ਵਿੱਚ ਭਾਗ ਲੈਣ ਲਈ ਬੱਸਾਂ ਵਿੱਚ ਆਪਣੀ ਸੀਟ ਚਾਹਵਾਨ ਕਿਸਾਨ ਆਪਣਾ ਆਈ ਡੀ ਪਰੂਫ ਆਧਾਰ ਕਾਰਡ ਦੀ ਕਾਪੀ ਤੇ ਫੋਨ ਨੰਬਰ  ਨਾਲ  ਬਿਲਕੁੱਲ ਮੁਫਤ ਬੁੱਕ ਕਰਵਾ ਸਕਦੇ ਹਨ। ਇਸਦੇ ਨਾਲ ਹੀ ਉਕਤ ਸਥਾਪਤ ਕਾਊਂਟਰਾਂ ਤੇ ਸਘੰਰਸ਼ ਦੇ ਲੰਗਰਾਂ ਲਈ ਸੁੱਕੀ ਰਸਦ ਤੇ ਸਹਾਇਤਾ ਰਾਸ਼ੀ ਜਮ੍ਹਾਂ ਕਰਵਾ ਕੇ ਦਾਨੀ ਸੱਜਣ ਆਪਣੀ ਰਸੀਦ ਪ੍ਰਾਪਤ ਕਰ ਸਕਦੇ ਹਨ।

Previous articleਅਫਸਾਨਾ ਖ਼ਾਨ ਦੀ ਭੈਣ ਦਾ ਹੋਇਆ ਵਿਆਹ, ਸਿੱਧੂ ਮੂਸੇਵਾਲਾ, ਮਾਸਟਰ ਸਲੀਮ ਸਮੇਤ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਲਗਾਈਆਂ ਰੌਣਕਾਂ
Next articleਅੰਬਰ ਦੇ ਅੱਥਰੂ