ਕਿਸਾਨਾਂ ਦੀ ਚੜ•ਦੀ ਕਲਾ ਲਈ ਕਠਾਰ ਗੁਰੂਘਰ ‘ਚ ਅਰਦਾਸ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕ੍ਰਿਸਾਨਾਂ ਦੇ ਹੱਕ ਵਿਚ ਉਨ•ਾਂ ਦੀ ਚੜ•ਦੀ ਕਲਾ ਲਈ ਪੂਰੇ ਵਿਸ਼ਵਭਰ ਵਿਚ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਜਿਸ ਕੜੀ ਤਹਿਤ ਕਠਾਰ ਗੁਰਦੁਆਰਾ ਸਿੰਘ ਸਭਾ ਵਿਖੇ ਗੁਰ ਸਿੱਖ ਮਹਾਂਸਭਾ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਵਲੋਂ ਕਿਸਾਨ ਭਾਈਚਾਰੇ ਦੇ ਇਸ ਵਿੱਢੇ ਗਏ ਸੰਘਰਸ਼ ਲਈ ਉਨ•ਾਂ ਦੀ ਚੜ•ਦੀ ਕਲਾ ਦੀ ਕਾਮਨਾ ਕਰਦਿਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਬੇਨਤੀ ਕੀਤੀ ਗਈ।

ਇਸ ਮੌਕੇ ਗੁਰਸਿੱਖ ਮਹਾਂਸਭਾ ਵੈਲਫੇਅਰ ਸੁਸਾਇਟੀ ਦੇ ਬੁਲਾਰੇ ਸ. ਗੁਰਚਰਚਨ ਸਿੰਘ ਜਖਮੀਂ ਘੁੜਿਆਲ ਨੇ ਕਿਹਾ ਕਿ ਅੱਜ ਬਹੁਤ ਹੀ ਨਾਜੁਕ ਸਮਾਂ ਚੱਲ ਰਿਹਾ ਹੈ। ਦੇਸ਼ ਦਾ ਅਨਦਾਤਾ ਆਪਣੇ ਹੱਕਾਂ ਲਈ ਦਿੱਲੀ ਵਿਚ ਹਾਕਮ ਸਰਕਾਰ ਵਿਰੁੱਧ ਆਪਣੀ ਅਵਾਜ ਬੁਲੰਦ ਕਰ ਰਿਹਾ ਹੈ। ਉਨ•ਾਂ ਸਮੁੱਚੇ ਦੇਸ਼ ਦੀਆਂ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਮੌਢੇ ਨਾਲ ਮੌਢਾ ਲਾ ਕੇ ਉਨ•ਾ ਦਾ ਇਸ ਸੰਘਰਸ਼ ਵਿਚ ਸਾਥ ਦੇਣ।

Previous articleਪਰਿਵਾਰਕ ਤੇ ਸਮਾਜਿਕ ਗੀਤਾਂ ਦਾ ਸਿਰਨਾਵਾਂ ਕੁਲਵੰਤ ਖਨੌਰੀ
Next articleਸਮਾਰਟ ਵਿਲੇਜ ਤਹਿਤ ਕੰਮ ਦੀ ਗੁਣਵੱਤਾ ਅਤੇ ਸਮੇਂ ਸਿਰ ਮੁਕੰਮਲਤਾ ਯਕੀਨੀ ਬਣਾਈ ਜਾਵੇ – ਭੁੱਲਰ