(ਸਮਾਜ ਵੀਕਲੀ)
ਵਧ ਰਿਹਾ ਏ ਦਿਨੋਂ ਦਿਨ ਕਿਸਾਨਾਂ ਦਾ ਘੋਲ,
ਪਹਿਲਾਂ ਕਿੱਥੇ ਸੁਣੇ ਸਰਕਾਰਾਂ ਨੇ ਤੇਰੇ ਬੋਲ,
ਪਹਿਲਾਂ ਪਟਡ਼ੀਆਂ ਤੇ ਫਿਰ ਡਟੇ ਬਾਡਰਾਂ ਤੇ,
ਡਾਂਗਾਂ ਵੀ ਵਰੀਆਂ ਸੀ ਸਰਕਾਰਾਂ ਦੇ ਆਡਰਾਂ ਤੇ,
ਨਾ ਗੋਲੇ, ਬਾਰੂਦ, ਨਾ ਬੈਰੀਕੇਡ ਹਰਾ ਸਕੇ,
ਪੁਲਿਸ ਵਾਲੇ ਵੀ ਬਹੁਤਾ ਟਾਇਮ ਨਾ ਮੂਰੇ ਆ ਸਕੇ,
ਦਿੱਲੀ ਵਿੱਚ ਬੈਠ ਗੲੇ ਹੁਣ ਲਾ ਕੇ ਧਰਨਾ,
ਇੱਕੋ ਨਾਅਰਾ ਗੂੰਜਦਾ ਜਾਂ ਕਰਨਾ ਜਾਂ ਮਰਨਾ,
ਕੀ ਰੀਸ ਕਰੇਂਗੀ ਦਿੱਲੀਏ ਤੂੰ ਦਸਦੇ ਜੱਟਾਂ ਦੀ,
ਭਾਜੀ ਮੋਡ਼ਨਾ ਜਾਣਦੇ ਨੇ ਜੱਟ ਵੱਜੀਆਂ ਸੱਟਾਂ ਦੀ,
ਕੱਫਨ ਬੰਨ੍ਹ ਕੇ ਘਰੋਂ ਤੁਰੇ ਨੇ ਸਾਰੇ,
ਕਾਲੇ ਬਿਲ ਦੇ ਨੇ ਕੀਤੇ ਹੋਏ ਸਭ ਕਾਰੇ।
ਮਨਦੀਪ ਕੌਰ ਦਰਾਜ
9877567020