ਕਿਵੇਂ ਔਰਤਾਂ ਆਪਣੇ ਕਿਰਦਾਰ ਨੂੰ ਭੁੱਲ ਰਹੀਆਂ ਹਨ ?

ਜਸਕੀਰਤ ਸਿੰਘ

(ਸਮਾਜ ਵੀਕਲੀ)

ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਔਰਤਾਂ ਸ਼ੁਰੂਆਤੀ ਦੌਰ ਤੋਂ ਹੀ ਮਰਦ ਵਰਗ ਤੋਂ ਪਿੱਛੇ ਰਹੀਆਂ ਹਨ । ਮਰਦਾਂ ਵਲੋਂ ਔਰਤਾਂ ਨੂੰ ਹਮੇਸ਼ਾ ਆਪਣੀ ਜੁੱਤੀ ਸਮਝਿਆ ਗਿਆ ਅਤੇ ਕਦੇ ਵੀ ਇਹਨ੍ਹਾਂ ਨੂੰ ਅੱਗੇ ਆਉਣ ਦਾ ਹੁੰਗਾਰਾ ਨਹੀਂ ਦਿੱਤਾ ਗਿਆ । ਮਰਦ ਔਰਤਾਂ ਨੂੰ ਆਪਣੇ ਤੋਂ ਪਿੱਛੇ ਜਾਂ ਸੱਮਝ ਲੋ ਪਰਦੇ ਦੇ ਪਿੱਛੇ ਰੱਖਣਾ ਚਾਉਂਦੇ ਹਨ ।

ਪਰ ਇਹ ਕਿੱਥੋਂ ਤੱਕ ਠੀਕ ਹੈ ਕਿ ਔਰਤਾਂ ਨੂੰ ਮਰਦਾਂ ਦੀ ਜੁੱਤੀ ਸਮਝਿਆ ਜਾਵੇ ਜਾਂ ਫੇਰ ਮਰਦਾਂ ਦੇ ਪਿੱਛੇ ਰਹਿਕੇ ਔਰਤਾਂ ਇੱਕ ਪਰਦੇ ਦਾ ਕੰਮ ਕਰਨ । ਔਰਤਾਂ ਨੂੰ ਵੀ ਮਰਦਾਂ ਦੀ ਤਰ੍ਹਾਂ ਹਰ ਇੱਕ ਬਰਾਬਰਤਾ ਦਾ ਅਧਿਕਾਰ ਹੈ । ਪਰ ਇਹ ਅਧਿਕਾਰ ਕਿਥੋਂ ਤੱਕ ਸੀਮਤ ਹਨ ?
ਜਿਵੇਂ-ਜਿਵੇਂ ਦੁਨੀਆ ਤਰੱਕੀ ਦੇ ਰਾਹ ਵੱਲ ਆਪਣੇ ਕਦਮ ਵਧਾ ਰਹੀ ਹੈ । ਉਵੇਂ-ਉਵੇਂ ਹੀ ਦੁਨਿਆਵੀ ਕੰਮਾਂ , ਕਾਰਾਂ ਵਿੱਚ ਵਾਧਾ ਹੋ ਰਿਹਾ ਹੈ । ਸਾਡਾ ਸਾਰਾ ਸਮਾਜ ਹੁਣ ਦੇ ਸਮੇਂ ਵਿੱਚ ਮਸ਼ੀਨੀਕਰਨ ਬਣ ਗਿਆ ਹੈ । ਅਸੀਂ ਆਪਣਾ ਕੋਈ ਵੀ ਕੰਮ ਮਸ਼ੀਨਾਂ ਦੀ ਸਹਾਇਤਾ ਨਾਲ ਬਹੁਤ ਜਲਦੀ ਮੁਕੰਮਲ ਕਰ ਲੇਂਦੇ ਹਾਂ ।

ਪਰ ਇਸਦੇ ਨਾਲ-ਨਾਲ ਜੇਕਰ ਵੇਖਿਆ ਜਾਏ ਤਾਂ 20ਵੀ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਦੁਨੀਆ ਭਰ ਦੀਆਂ ਔਰਤਾਂ ਵਿੱਚ ਬਹੁਤ ਵੱਡੇ ਪੱਧਰ ਤੇ ਤਬਦੀਲੀ ਵੇਖਣ ਨੂੰ ਮਿਲਦੀ ਹੈ। ਔਰਤਾਂ ਬਹੁਤ ਵੱਡੇ ਪੱਧਰ ਤੇ ਮਰਦਾਂ ਨੂੰ ਮਾਤ ਪਾ ਉਹਨਾਂ ਦੇ ਬਰਾਬਰ ਆ ਖਲੋਤੀਆਂ ਸਨ ।
ਹਾਲਾਂਕਿ 21ਵੀ ਸਦੀ ਤੋਂ ਪਹਿਲਾਂ ਹੀ ਔਰਤਾਂ ਨੇ ਮਰਦਾਂ ਨੂੰ ਕਾਫੀ ਹੱਦ ਤੱਕ ਪਿੱਛੇ ਛੱਡ ਉੱਚ ਪਦਵੀਆਂ ਤੇ ਆਪਣਾ ਨਾਮ ਦਰਜ਼ ਕਰ ਲਿਆ ਸੀ ।

ਪਰ ਇਸ 21ਵੀ ਸਦੀ ਦੇ ਦੌਰ ਨੇ ਔਰਤਾਂ ਨੂੰ ਉਹਨਾਂ ਦਾ ਅਸਲੀ ਮੱਕਸਦ ਭੁਲਾ ਕਿਸੇ ਹੋਰ ਰਾਹ ਪਾ ਦਿੱਤਾ ਹੈ। ਜਿੱਥੇ ਔਰਤਾਂ ਪਹਿਲਾ ਦੇ ਸਮੇਂ ਦੌਰਾਨ ਕਾਫੀ ਕੰਮਾਂ ਕਾਰਾਂ ਵਿੱਚ ਪਹਿਲੇ ਸਥਾਨ ਤੇ ਸਨ ਅਤੇ ਮਰਦਾਂ ਦੇ ਮੁਕਾਬਲੇ ਹਰ ਇੱਕ ਕੰਮ ਵਿੱਚ ਅੱਗੇ ਸਨ । ਪਰ ਇੱਥੇ ਹੁਣ ਔਰਤਾਂ ਆਪਣਾ ਅਸਲੀ ਅਧਿਕਾਰ ਭੁੱਲ ਮਰਦਾਂ ਦੀ ਰੀਸ ਕਰਨ ਅਤੇ ਗਲਤ ਕੰਮਾਂ ਨੂੰ ਪਹਿਲ ਦੇਣ ਵਿੱਚ ਅੱਗੇ ਹਨ ।

ਜਿਵੇਂ ਕਿ ਮਰਦ ਪੁਰਾਤਨ ਸਮੇਂ ਤੋਂ ਹੀ ਸ਼ਰਾਬ ਅਤੇ ਨਸ਼ੇ ਵਰਗੀਆਂ ਭੈੜੀਆਂ ਆਦਤਾਂ ਤੇ ਮੁੱਢ ਤੋਂ ਸ਼ੋਕੀਨ ਰਹੇ ਹਨ । ਭਾਵੇਂ ਇਹ ਨਸ਼ੇ ਕਰਨਾ ਅਤੇ ਸ਼ਰਾਬ ਪੀਣਾ ਉਹਨਾਂ ਦੀ ਸੇਹਤ ਲਈ ਹਾਨੀਕਾਰਕ ਹੈ ਪਰ ਇਸ ਦੇ ਬਾਵਜੂਦ ਵੀ ਮਰਦ ਇਨ੍ਹਾਂ ਆਦਤਾਂ ਦੇ ਸ਼ੋਕੀਨ ਹਨ ।

ਇਸੇ ਤਰਾਂ ਔਰਤਾਂ ਵਿੱਚ ਵੀ ਇਹ ਵੇਖਣ ਨੂੰ ਮਿਲਦਾ ਹੈ ਕਿ ਔਰਤਾਂ ਆਪਣੇ ਅਸਲੀ ਹੱਕ ਆਪਣਾ ਅਸਲੀ ਕਿਰਦਾਰ ਭੁੱਲ ਕਿਵੇਂ ਮਰਦਾਂ ਨੂੰ ਵੇਖ ਸ਼ਰਾਬ ਅਤੇ ਨਸ਼ਿਆਂ ਦੇ ਦਲਦਲ ਵਿੱਚ ਫਸ ਦੀਆਂ ਜਾ ਰਹੀਆਂ ਹਨ । ਹਾਲਾਂਕਿ ਇਹ ਕੰਮ ਔਰਤਾਂ ਦੇ ਲਈ ਨਹੀਂ ਬਣੇ , ਪਰ ਫੇਰ ਵੀ ਔਰਤਾਂ ਇਨ੍ਹਾਂ ਗਲਤ ਆਦਤਾਂ ਨੂੰ ਆਪਣਾ ਅਸਲੀ ਹੱਕ ਮਨਦੀਆਂ ਹਨ । ਕਿ ਜੇਕਰ ਇੱਕ ਮਰਦ ਸ਼ਰਾਬ ਪੀ ਸਕਦਾ ਹੈ ਤੇ ਫੇਰ ਅਸੀਂ ਕਿਉਂ ਨਹੀਂ , ਸਾਨੂੰ ਵੀ ਮਰਦਾਂ ਦੀ ਤਰ੍ਹਾਂ ਸਾਰੇ ਅਧਿਕਾਰ ਮਿਲਨੇ ਚਾਹੀਦੇ ਹਨ ।

ਜਿਵੇਂ ਕਿ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ । ਕੋਈ ਮਰਦ ਉਸਦੀ ਰੀਸ ਚਾਹ ਕੇ ਵੀ ਨਹੀਂ ਕਰ ਸਕਦਾ । ਉਸੇ ਤਰਾਂ ਐਵੇਂ ਦੇ ਬਹੁਤ ਕੰਮ ਹਨ , ਜੋ ਔਰਤਾਂ ਲਈ ਅਤੇ ਮਰਦਾਂ ਦੇ ਲਈ ਨਹੀਂ ਬਣੇ । ਔਰਤਾਂ ਦੇ ਕੰਮ ਕੇਵਲ ਔਰਤਾਂ ਕਰ ਸਕਦੀਆਂ ਹਨ ਮਰਦ ਨਹੀਂ ।

21ਵੀ ਸਦੀ ਦੀਆਂ ਔਰਤਾਂ ਆਪਣੇ ਇਤਿਹਾਸ ਦੀਆਂ ਮਹਾਨ ਔਰਤਾ ਜਿਵੇਂ :- ਮਾਤਾ ਗੁਜਰੀ ਜੀ , ਮਾਤਾ ਸੁੰਦਰੀ ਜੀ , ਮਾਤਾ ਗੰਗਾ ਜੀ , ਬੀਬੀ ਰਚਨੀ , ਭੈਣ ਨਾਨਕੀ , ਝਾਂਸੀ ਦੀ ਰਾਣੀ ਲਕਸ਼ਮੀ ਬਾਈ ਅਤੇ ਕਲਪਨਾ ਚਾਵਲਾ ਵਰਗੀਆਂ ਮਹਾਨ ਔਰਤਾਂ ਨੂੰ ਭੁੱਲ ਗਈਆਂ ਹਨ । ਜਿਨ੍ਹਾਂ ਮਹਾਨ ਔਰਤਾਂ ਨੇ ਆਪਣੇ ਸਮੇਂ ਵਿੱਚ ਮਿਸਾਲ ਪੈਦਾ ਕੀਤੀ ਅਤੇ ਆਪਣਾ ਇਤਿਹਾਸ ਲਿਖਿਆ , ਤੇ ਅੱਜ ਦੀਆਂ ਔਰਤਾਂ ਮਰਦਾਂ ਦੇ ਪਿੱਛੇ ਲੱਗ ਆਪਣਾ ਕਿਰਦਾਰ ਨੀਵਾਂ ਕਰ ਰਹੀਆਂ ਹਨ । ਆਪਣੇ ਇਤਿਹਾਸ ਨੂੰ ਭੁੱਲ ਦੀਆਂ ਜਾ ਰਹੀਆਂ ਆ ।

ਹੁਣ ਦੇ ਸਮੇ ਨੇ ਔਰਤਾਂ ਨੂੰ ਕਾਫੀ ਹੱਦ ਤੱਕ ਮਰਦਾਂ ਦੀ ਤਰਾਂ ਖੁੱਲੀ ਆਜ਼ਾਦੀ ਦੇ ਦਿੱਤੀ ਹੈ । ਪਰ ਔਰਤਾਂ ਇਸ ਗੱਲ ਦਾ ਗਲਤ ਫਾਇਦਾ ਉਠਾ ਆਪਣਾ ਇਤਿਹਾਸ ਭੁਲ ਦੀਆਂ ਜਾ ਰਹੀਆਂ ਹਨ , ਅਤੇ ਗੱਲ ਕੰਮਾ ਨੂੰ ਅਪਣਾ ਰਹੀਆਂ ਹਨ ।

ਸਾਨੂੰ ਸਾਡੇ ਇਤਿਹਾਸ ਵਿੱਚ ਏ ਸਾਫ਼ ਸਾਫ ਵੇਖਣ ਨੂੰ ਅਤੇ ਪੜ੍ਹਨ ਨੂੰ ਮਿਲ ਜਾਂਦਾ ਹੈ ਕਿ ਔਰਤਾਂ ਨੇ ਕਿਵੇਂ ਹਥਿਆਰ ਚੁੱਕ ਮਰਦਾਂ ਦੇ ਬਰਾਬਰ ਖੜੇ ਹੋ ਯੁੱਧ ਲੜੇ ਸਨ । ਹੁਣ ਤੁਸੀਂ ਆਪ ਹੀ ਸੋਚ ਸਕਦੇਂ ਓ ਕਿ ਇੱਕ ਔਰਤ ਦਾ ਕਿਰਦਾਰ ਕਿੰਨਾ ਵੱਡਾ ਹੈ । ਜਿਸਨੂੰ ਕੋਈ ਮਰਦ ਕਦੇ ਵੀ ਬਦਲ ਨਹੀਂ ਸਕਦਾ । ਪਰ ਔਰਤਾਂ ਇਸ ਗੱਲ ਨੂੰ ਭੁੱਲ ਮਰਦਾਂ ਨੂੰ ਵੇਖ ਗਲਤ ਆਦਤਾਂ ਦਾ ਸ਼ਿਕਾਰ ਕਿਉਂ ਹੋ ਰਹੀਆਂ ਹਨ।

ਔਰਤਾਂ ਨੂੰ ਚਾਹੀਦਾ ਹੈ ਕਿ ਇਹਨਾਂ ਗਲਤ ਆਦਤਾਂ ਨੂੰ ਛੱਡ ਆਪਣੇ ਉੱਚ ਕਿਰਦਾਰ ਨੂੰ ਹੋਰ ਵੱਡਾ ਕਰਨ। ਔਰਤਾਂ ਦਾ ਕਿਰਦਾਰ ਹੀ ਉਹਨਾਂ ਦੀ ਅਸਲੀ ਪਹਿਚਾਣ ਹੈ ।

ਤਾਂ ਮੈ ਇਸ ਗੱਲ ਨੂੰ ਸਪੱਸ਼ਟ ਕਰਦਾ ਹਾਂ । ਕਿ ਔਰਤਾਂ ਇਹਨਾਂ ਗਲਤ ਆਦਤਾਂ ਨੂੰ ਛੱਡ ਆਪਣੇ ਕਿਰਦਾਰ ਵੱਲ ਵੱਧ ਤੋਂ ਵੱਧ ਧਿਆਨ ਦੇਣ ਅਤੇ ਆਪਣੀ ਵੱਖਰੀ ਮਿਸਾਲ ਪੈਦਾ ਕਰ ਦੁਨੀਆਂ ਤੇ ਆਪਣਾ ਨਾਮ ਰੋਸ਼ਨ ਕਰਨ । ਕਿਉਕਿ ਔਰਤਾਂ ਦਾ ਕਿਰਦਾਰ ਕੋਈ ਬਿਆਨ ਨਹੀ ਕਰ ਸਕਦਾ , ਉਹਨਾਂ ਦਾ ਆਪਣਾ ਵੱਖਰਾ ਕਿਰਦਾਰ ਹੈ । ਜਿਸਦੀ ਨਕਲ ਮਰਦ ਵਰਗ ਚਾਹ ਕੇ ਵੀ ਨਹੀਂ ਕਰ ਸਕਦਾ ।

ਜਸਕੀਰਤ ਸਿੰਘ
ਮੋਬਾਈਲ :- 80544-98216
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ:- ਫ਼ਤਹਿਗੜ੍ਹ ਸਾਹਿਬ )

Previous articleਦੁਕਾਨਦਾਰ ਅਤੇ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਥਾਲੀਆਂ ਵਜਾ ਕੇ ਕੀਤਾ ਰੋਸ ਪ੍ਰਦਰਸ਼ਨ
Next articleਖੇਤੀ ਕਾਨੂੰਨਾਂ ਅਤੇ ਐੱਮਐੱਸਪੀ ’ਤੇ ਖੜੋਤ ਬਰਕਰਾਰ