ਕਿਰਤ ਦੇ ਜਿਊਣ ਤੱਕ !

(ਸਮਾਜ ਵੀਕਲੀ)

ਜ਼ਖਮਾਂ ਨੂੰ,
ਸੁੱਕਣ ਨਾ ਦਿਓ !
ਜਦੋਂ ਤੱਕ,
ਰਾਤ ਬਾਕੀ ਹੈ।
ਅਣਖਾਂ ਨੂੰ,
ਮੁੱਕਣ ਨਾ ਦਿਓ।
ਜਦੋਂ ਤੱਕ,
ਰਾਤ ਬਾਕੀ ਹੈ।
ਸੂਰਜਾਂ ਨੂੰ ਕੌਣ
ਡੱਕ ਸਕਿਆ !
ਲਾ ਲਵੋ,
ਜ਼ੋਰ ਹਨੇਰਿਓ ।
ਨਾ ਟੁੱਟੇ,
ਹੌਂਸਲਾ “ਜੱਸੀ”
ਜਦੋਂ ਤੱਕ,
ਰਾਤ ਬਾਕੀ ਹੈ।
ਬੁਰਛਾ-ਗਰਦੀਆਂ,
ਧੀਂਗੜ।
ਕਦੋਂ ਤੱਕ,
ਕਰਨਗੇ ਕਿਰਤੀ ‌’ਤੇ ?
ਜਵਾਲਾ,
ਸ਼ਾਂਤ ਨਾ ਹੋਵੇ,
ਜਦੋਂ ਤੱਕ,
ਰਾਤ ਬਾਕੀ ਹੈ।

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਰਾ ਪੁਆਧ ਮਾਰਾ ਮਾਣ
Next articleਕੇਸਰੀ ਕਬਿੱਤ ਛੰਦ