ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਰੇਤ ਮਾਫੀਆ ਖਿਲਾਫ ਮੋਟਰਸਾਈਕਲ ਮਾਰਚ ਕੱਢਿਆ ਗਿਆ

ਕੈਪਸ਼ਨ ਪਿੰਡ ਬਾਜਕ ਰੇਤ ਮਾਫੀਏ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕੱਢੇ ਗਏ ਮੋਟਰਸਾਈਕਲ ਮਾਰਚ ਦੌਰਾਨ ਕਿਸਾਨ

  ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਨਾਜਾਇਜ਼ ਮਾਈਨਿੰਗ ਵਿਰੁੱਧ ਚੱਲ ਰਹੇ ਪਿੰਡ ਬਾਜਾ ਕੋਲ ਦਿਨ ਰਾਤ ਧਰਨੇ ਤੇ ਬੈਠੇ ਕਿਸਾਨਾਂ ਨੇ  ਇਸ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਹੋਇਆਂ ਸੈਂਕਡ਼ੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਪਿੰਡਾਂ ਵਿੱਚ ਸਰਕਾਰ ਦੀ ਸ਼ਹਿ ਤੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਬਰਬਾਦੀ ਦੀ ਆਵਾਜ਼ ਲੋਕਾਂ ਤਕ ਪਹੁੰਚਾਈ ਗਈ।   ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਰਘਬੀਰ ਸਿੰਘ ਮਹਿਰਵਾਲਾ ਦੀ ਅਗਵਾਈ ਵਿੱਚ ਸੈਂਕੜੇ ਮੋਟਰਸਾਈਕਲ ਸਵੇਰੇ ਮੁੰਡੀ ਮੋਡ਼ , ਦੰਦੂਪੁਰ , ਕਾਲੂ ਭਾਟੀਆ, ਦਰਿਆ, ਪੁਰਾਣਾ ਠੱਟਾ, ਨਵਾਂ ਠੱਟਾ, ਬੂਲਪੁਰ ,ਸੈਦਪੁਰ, ਬਿਧੀਪੁਰ ,ਪੰਮਣ, ਤਲਵੰਡੀ ਚੌਧਰੀਆਂ, ਮੰਗੂਪੁਰ, ਨੂਰੋਵਾਲ, ਸੂਜੋਕਾਲੀਆ ,ਬੂੜੇਵਾਲ, ਨੱਥੂਪੁਰ ਕੁਤਬੇਵਾਲ ਤੋਂ ਹੁੰਦਾ ਹੋਇਆ ਵਾਪਸ ਪਿੰਡ ਬਾਜਾ ਕੋਲ   ਧਰਨੇ ਵਾਲੇ ਸਥਾਨ ਤੇ ਸਮਾਪਤ ਹੋਇਆ  ।

ਇਸ ਮੌਕੇ ਵੱਖ ਵੱਖ ਪਿੰਡਾਂ ਵਿਚ ਛੋਟੇ ਹਾਥੀ ਤੇ ਸਪੀਕਰ ਬੰਨ੍ਹ ਕੇ ਮਾਰਚ ਦੇ ਅੱਗੇ ਚੱਲ ਰਹੇ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਦੀ ਸ਼ਹਿ ਤੇ ਹੋ ਰਹੀ ਕਿਸਾਨਾਂ ਦੀ ਬਰਬਾਦੀ ਜੱਗ ਜ਼ਾਹਰ ਕੀਤੀ  ।  ਇਸਦੇ ਨਾਲ ਹੀ ਉਨ੍ਹਾਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ 6   ਫਰਵਰੀ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਭਾਰਤ ਬੰਦ ਕਰਨ ਤੇ   ਗੋਇੰਦਵਾਲ ਤੋਂ ਕਪੂਰਥਲਾ ਮੁੱਖ ਮਾਰਗ ਤੇ ਫੱਤੂ ਢੀਂਗਾ ਵਿਖੇ ਪਹੁੰਚਣ ਦੀ ਵੀ ਅਪੀਲ ਕੀਤੀ।   ਇਸ ਮੌਕੇ ਸ਼ਮਸ਼ੇਰ ਸਿੰਘ ਰੱਤੜਾ ,ਰੇਸ਼ਮ ਸਿੰਘ ,ਛਿੰਦਰ ਸਿੰਘ ,ਹੁਕਮ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਨਾਜਰ ਸਿੰਘ,  ਸੁਰਿੰਦਰ ਸਿੰਘ,   ਪਰਮਜੀਤ ਸਿੰਘ, ਦਲਜੀਤ ਸਿੰਘ, ਫੁੰਮਣ ਸਿੰਘ, ਨਿਰਮਲ ਸਿੰਘ ਬਾਜਾ ,ਬਾਬਾ ਮਹਿੰਦਰ ਸਿੰਘ, ਮੰਗਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ  ।

Previous articleI-League: Table toppers Churchill, Aizawl play out goalless draw
Next articleਦੋਗਾਣਾ ਗਾਇਕੀ ਤੇ ਸਭਿਆਚਾਰਕ ਗੀਤਾਂ ਰਾਹੀਂ ਅੱਗੇ ਵਧਦੀ ਗਾਇਕ ਜੋੜੀ-ਗੁਰਵਿੰਦਰ ਸ਼ੇਰਗਿੱਲ ਸਿਮਰਨਸਿੰਮੀ