(ਸਮਾਜ ਵੀਕਲੀ)
1.
ਸਾਡੇ ਦਿਲਾਂ ‘ਚ ਅੱਗ ਮਘਦੀ ਹੈ
ਹੋਰ ਤੇਲ ਨਾ ਪਾਓ ।
ਬਹੁਤ ਹੋ ਗਈ ਸਾਡੇ ਸਿਦਕ ਨੂੰ
ਐਨਾਂ ਨਾ ਅਜਮਾਓ ।
ਅਸੀਂ ਤੁਹਾਡੀ ਨੀਅਤ ਅਤੇ
ਨੀਤੀ ਤੋਂ ਜਾਣੂੰ ਚੰਗੀ ਤਰਾਂ ;
ਬੱਸ ਹੁਣ ਸਾਡੀ ਇੱਕੋ ਬੇਨਤੀ
ਮੂੰਹ ਨੂੰ ਜਿੰਦਰਾ ਲਾਓ ।
2.
ਹਰ ਇੱਕ ਕਾਨੂੰਨ ਦਾ ਘਾਟਾ ਸਦਾ
ਗਰੀਬਾਂ ਨੂੰ ਸਹਿਣਾ ਪੈਂਦਾ ਹੈ ।
ਐਪਰ ਲੋਕਾਂ ਦੀ ਏਕਤਾ ਸਾਹਮੇਂ
ਲੋਹੇ ਨੂੰ ਵੀ ਪਿਘਲਣਾ ਪੈਂਦਾ ਹੈ ।
ਰਾਜ ਦਾ ਹਠ ਹਰ ਹਾਕਮ ਨੂੰ
ਮੁੱਢ ਤੋਂ ਹੀ ਹੁੰਦਾ ਆਇਆ ਹੈ ;
ਆਖ਼ਰ ਇੱਕ ਦਿਨ ਇਸ ਦਾ ਬੁਰਾ
ਨਤੀਜਾ ਭੁਗਤਣਾ ਪੈਂਦਾ ਹੈ ।
3.
ਸਾਡਾ ਐਨਾ ਸਬਰ ਨਾ ਪਰਖ਼
ਹਾਕਮਾਂ ਔਖਾ ਹੋਵੇਂਗਾ ।
ਮਾੜਾ ਹੁੰਦੈ ਗ਼ਰੀਬ ਦਾ ਹਰਖ਼
ਹਾਕਮਾਂ ਔਖਾ ਹੋਵੇਂਗਾ ।
ਕਿਸੇ ਭਗਤ ਸਿੰਘ ਦੇ ਵਾਰਸ ਨੇ
ਸਮਝਾ ‘ਤਾ ਜੇ ਤੈਨੂੰ ;
ਊਧਮ ਸਿੰਘ ਸੁਨਾਮ ਦਾ ਅਰਥ
ਹਾਕਮਾਂ ਔਖਾ ਹੋਵੇਂਗਾ ।
4.
ਕਰਕੇ ਸੂਰਮੇਂ ਜਦੋਂ ਅਰਸਦਾਸ ਤੁਰਦੇ
ਬੰਨ੍ ਕੇ ਸਿਰਾਂ ਦੇ ਉੱਤੇ ਦਸਤਾਰ ਮੀਆਂ ।
ਬੈਠੇ ਹੱਦਾਂ ‘ਤੇ ਕਦੇ ਵੀ ਡੋਲਦੇ ਨਾ
ਮਿਲਦਾ ਜਦੋਂ ਹੈ ਦਿਲੀ ਪਿਆਰ ਮੀਆਂ ।
ਚੱਲੇ ਹਾਕਮਾਂ ਦਾ ਜਦੋਂ ਨਾ ਜ਼ੋਰ ਕੋਈ ਵੀ
ਘਟੀਆ ਚਾਲਾਂ ਤੇ ਫ਼ੇਰ ਨੇ ਉੱਤਰ ਆਉਂਦੇ
ਹਾਰ ਖਾਣੀ ਨਾ ਕਦੇ ਪੰਜਾਬੀਆਂ ਨੇ
ਜੇ ਨਾ ਫੁੱਟ ਦਾ ਹੋਣ ਸ਼ਿਕਾਰ ਮੀਆਂ ।
ਸਾਡੇ ਦਿਲਾਂ ‘ਚ ਅੱਗ ਮਘਦੀ ਹੈ
ਹੋਰ ਤੇਲ ਨਾ ਪਾਓ ।
ਬਹੁਤ ਹੋ ਗਈ ਸਾਡੇ ਸਿਦਕ ਨੂੰ
ਐਨਾਂ ਨਾ ਅਜਮਾਓ ।
ਅਸੀਂ ਤੁਹਾਡੀ ਨੀਅਤ ਅਤੇ
ਨੀਤੀ ਤੋਂ ਜਾਣੂੰ ਚੰਗੀ ਤਰਾਂ ;
ਬੱਸ ਹੁਣ ਸਾਡੀ ਇੱਕੋ ਬੇਨਤੀ
ਮੂੰਹ ਨੂੰ ਜਿੰਦਰਾ ਲਾਓ ।
2.
ਹਰ ਇੱਕ ਕਾਨੂੰਨ ਦਾ ਘਾਟਾ ਸਦਾ
ਗਰੀਬਾਂ ਨੂੰ ਸਹਿਣਾ ਪੈਂਦਾ ਹੈ ।
ਐਪਰ ਲੋਕਾਂ ਦੀ ਏਕਤਾ ਸਾਹਮੇਂ
ਲੋਹੇ ਨੂੰ ਵੀ ਪਿਘਲਣਾ ਪੈਂਦਾ ਹੈ ।
ਰਾਜ ਦਾ ਹਠ ਹਰ ਹਾਕਮ ਨੂੰ
ਮੁੱਢ ਤੋਂ ਹੀ ਹੁੰਦਾ ਆਇਆ ਹੈ ;
ਆਖ਼ਰ ਇੱਕ ਦਿਨ ਇਸ ਦਾ ਬੁਰਾ
ਨਤੀਜਾ ਭੁਗਤਣਾ ਪੈਂਦਾ ਹੈ ।
3.
ਸਾਡਾ ਐਨਾ ਸਬਰ ਨਾ ਪਰਖ਼
ਹਾਕਮਾਂ ਔਖਾ ਹੋਵੇਂਗਾ ।
ਮਾੜਾ ਹੁੰਦੈ ਗ਼ਰੀਬ ਦਾ ਹਰਖ਼
ਹਾਕਮਾਂ ਔਖਾ ਹੋਵੇਂਗਾ ।
ਕਿਸੇ ਭਗਤ ਸਿੰਘ ਦੇ ਵਾਰਸ ਨੇ
ਸਮਝਾ ‘ਤਾ ਜੇ ਤੈਨੂੰ ;
ਊਧਮ ਸਿੰਘ ਸੁਨਾਮ ਦਾ ਅਰਥ
ਹਾਕਮਾਂ ਔਖਾ ਹੋਵੇਂਗਾ ।
4.
ਕਰਕੇ ਸੂਰਮੇਂ ਜਦੋਂ ਅਰਸਦਾਸ ਤੁਰਦੇ
ਬੰਨ੍ ਕੇ ਸਿਰਾਂ ਦੇ ਉੱਤੇ ਦਸਤਾਰ ਮੀਆਂ ।
ਬੈਠੇ ਹੱਦਾਂ ‘ਤੇ ਕਦੇ ਵੀ ਡੋਲਦੇ ਨਾ
ਮਿਲਦਾ ਜਦੋਂ ਹੈ ਦਿਲੀ ਪਿਆਰ ਮੀਆਂ ।
ਚੱਲੇ ਹਾਕਮਾਂ ਦਾ ਜਦੋਂ ਨਾ ਜ਼ੋਰ ਕੋਈ ਵੀ
ਘਟੀਆ ਚਾਲਾਂ ਤੇ ਫ਼ੇਰ ਨੇ ਉੱਤਰ ਆਉਂਦੇ
ਹਾਰ ਖਾਣੀ ਨਾ ਕਦੇ ਪੰਜਾਬੀਆਂ ਨੇ
ਜੇ ਨਾ ਫੁੱਟ ਦਾ ਹੋਣ ਸ਼ਿਕਾਰ ਮੀਆਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024