ਕਿਊਬਿਕ ਬਿਲ-21 ਮਨੁੱਖੀ ਅਧਿਕਾਰਾਂ ਦਾ ਘਾਣ ਕਰਦਾ ਹੈ– ਲੋਕਾਂ ਦੀ ਆਵਾਜ਼ ਬਣ ਪਾਰਲੀਆਮੈਂਟ ਵਿੱਚ ਬੋਲਿਆ ਜਸਰਾਜ ਹੱਲਣ

ਕੈਲਗਰੀ – ਕੈਲਗਰੀ ਤੋਂ ਮੈਂਬਰ ਪਾਰਲੀਆਮੈਂਟ ਜਸਰਾਜ ਹੱਲਣ ਵੱਲੋਂ ਕਿਉਬਿਕ ਬਿਲ 21 ਦੇ ਵਿਰੋਧ ਵਿੱਚ ਬੋਲਣ ਬਾਰੇ ਕਨੇਡਾ ਦੀ ਧਰਤੀ ਉੱਪਰ ਪੰਜਾਬੀ ਭਾਈਚਾਰੇ ਸਮੇਤ ਘੱਟ ਗਿਣਤੀ ਵਿੱਚ ਵਸਣ ਵਾਲੇ ਲੋਕਾਂ ਵਿੱਚ ਚਰਚੇ ਹਨ। ਸਿੱਖ ਚਿਹਰੇ ਮੋਹਰੇ ਵਾਲਾ ਕਨੇਡਾ ਦਾ ਪੀੜਆ ਲਿਖਿਆ ਨੌਜਵਾਨ ਲੋਕ ਹੱਕਾਂ ਦੀ ਗੱਲ ਪਾਰਲੀਆਮੈਂਟ ਦੇ ਮੰਚ ਉੱਪਰ ਰੱਖਣ ਵਿੱਚ ਸਫਲ ਹੋਇਆ ਹੈ।

ਆਪਣੇ ਭਾਸਣ ਕਾਲ ਦੌਰਾਨ ਜਸਰਾਜ ਹੱਲਣ ਨੇ ਆਖਿਆ ਕਿ “ਮੈਂ ਕਨੇਡਾ ਅੰਦਰ ਸਿਵਲ ਰਾਈਟਸ ਅਤੇ ਧਾਰਮਿਕ ਆਜਾਦੀ ਦੇ ਬਾਰੇ ਵਿੱਚ ਬੋਲਣਾ ਚਾਹੁੰਦਾ ਹਾਂ। ਮੈਂ ਖੁਦ ਇੱਕ ਇੰਮੀਗ੍ਰਾਂਟ ਹੋਣ ਦੇ ਨਾਤੇ ਦੱਸਦਾ ਹਾਂ ਕਿ ਬਿਲ 21 ਲੋਕਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਰਿਹਾ ਹੈ। ਮੈਂ ਸਲਾਹ ਦਿੰਦਾ ਹਾਂ ਕਿ ਬਿਲ 21 ਕਨੇਡੀਅਨ ਫੰਡਾਮੈਂਟਲ ਰਾਈਟਸ ਦੇ ਵਿਰੁੱਧ ਹੈ ਅਤੇ ਅਸੀਂ ਇਸ ਬਿਲ ਦਾ ਵਿਰੋਧ ਕਰਦੇ ਹਾਂ।“ ਜਸਰਾਜ ਹੱਲਣ ਦੇ ਇਸ ਮਨੁੱਖੀ ਹੱਕਾਂ ਲਈ ਆਵਾਜ਼ ਉਠਾਉਣ ਦੇ ਉਪਰਾਲੇ ਦੀ ਸ: ਅਮਰਪ੍ਰੀਤ ਸਿੰਘ ਬੈਂਸ, ਗੁਰਪ੍ਰੀਤ ਸਿੱਧੂ ਰਾਣਾ,ਅਵਤਾਰ ਸਿੰਘ ਕਲੇਰ, ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਦੇ ਮੁੱਖ ਸੇਵਾਦਾਰ ਭਾਈ ਅਮਨਪ੍ਰੀਤ ਸਿੰਘ ਗਿੱਲ, ਮੁੱਖ ਸਕੱਤਰ ਬਲਜਿੰਦਰ ਸਿੰਘ  ਸੰਧੂ, ਹਰਜੀਤ ਸਿੰਘ ਸਰੋਇਆ, ਦਰਸਨ ਸਿੰਘ ਸਿੱਧੂ,ਜੱਗਾ ਰਾਊਕੇ , ਹੋਰਾਂ ਨੇ ਸਲਾਘਾ ਕੀਤੀ ਹੈ।

ਹਰਜਿੰਦਰ ਛਾਬੜਾ –  ਪਤਰਕਾਰ 9592282333 

Previous articleਭਲਕੇ ਧਰਤੀ ‘ਤੇ ਵਾਪਸ ਪਰਤੇਗੀ ਪੁਲਾੜ ‘ਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੀ ਮਹਿਲਾ
Next articleਹੁਣ ਟਰੂਡੋ ਦੇਵੇਗਾ ਪੰਜਾਬੀਆਂ ਨੂੰ ਵਰਕ ਵੀਜ਼ਾ ਦੇਖੋ ਕਿਵੇਂ