ਕਿਉਂ ਸੁੱਤਾ ਪਿਆ ਪੰਜਾਬ ਸਿਆਂ…

ਮਨਜੀਤ ਕੌਰ ਲੁਧਿਆਣਵੀ

ਸਮਾਜ ਵੀਕਲੀ

ਉੱਠ ਜਾਗ ਮੇਰੇ ਪੰਜਾਬ ਸਿਆਂ,
ਕਿਉਂ ਸੁੱਤਾ ਪਿਆ ਪੰਜਾਬ ਸਿਆਂ?
ਤੇਰੇ ਬੱਚੇ ਰੋਂਦੇ ਤੇਰੇ ਅੰਦਰ ਹੀ,
ਤੂੰ ਕਿੱਦਾਂ ਜ਼ਰਦਾ ਪਿਆ ਪੰਜਾਬ ਸਿਆਂ।
ਕਿਉਂ ਸੁੱਤਾ ਪਿਆ…..
ਤੂੰ ਜ਼ਾਲਿਮ ਦਾ ਮੂੰਹ ਭੰਨਣ ਵਾਲ਼ਾ,
ਕਿਉਂ ਚੁੱਪ ਕਰਕੇ ਬਹਿ ਗਿਆ ਏ?
ਧੀਆਂ ਤੇ ਹੁੰਦੇ ਜ਼ੁਲਮਾਂ ਨੂੰ,
ਕਿੱਦਾਂ ਤੂੰ ਦਿਲ ਤੇ ਸਹਿ ਗਿਆ ਏ?
ਕਦੇ ਪੰਜਾਬ ਦਾ  ਹੁੰਦਾ ਰੋਹਬ ਸੀ,
ਹੁਣ ਕੀ ਕਰਦਾ ਪਿਆ ਪੰਜਾਬ ਸਿਆਂ?
ਕਿਉਂ ਸੁੱਤਾ ਪਿਆ……
ਤੇਰੇ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਸਨ,
ਤੇਰੇ ਤੋਂ ਤਾਂ ਡਰਦੇ ਵੱਡੇ ਰਾਠ ਸੀ।
ਤੇਰਾ ਇਤਹਾਸ ਭਰਿਆ ਬਹਾਦਰੀ ਨਾਲ਼,
ਕਯਾ ਤੇਰੀ ਠਾਠ ਤੇ ਬਾਠ ਸੀ।
ਅੱਜ ਪਤਾ ਨਹੀਂ ਕਿਉਂ ਹੋਇਆ,
ਬਹੁਤਾ ਮਾਯੂਸ ਪਿਆ ਪੰਜਾਬ ਸਿਆਂ।ਕਿਉਂ ਸੁੱਤਾ ਪਿਆ……
ਤੇਰੇ ਰਾਖੇ ਹੀ ਤੈਨੂੰ ਖਾਈ ਜਾਂਦੇ,
ਕਰ ਸਿੱਧੇ ਇਹਨਾਂ ਨਾਲ਼ ਹੱਥ ਜ਼ਰਾ।
ਤੂੰ ਕਾਹਤੋਂ ਘਬਰਾਨਾ ਹੈ,
ਬੱਸ ਚੰਡ ਕੇ ਇਹਨਾਂ ਨੂੰ ਰੱਖ ਜ਼ਰਾ।
ਤੇਰੇ ਨਾਲ਼ ਨੇ ਸਾਰੇ ਮਨਜੀਤ ਜਿਹੇ,
ਜਦ ਨੇਰ‌੍ਹ ਪਿਆ ਪੰਜਾਬ ਸਿਆਂ।
ਕਿਉਂ ਸੁੱਤਾ ਪਿਆ….
ਚੱਲ ਉੱਠ ਸ਼ੇਰ ਬਣ ਕੇ,
ਮਾਰ ਇੱਕ ਦਹਾੜ ਜਿਹੀ।
ਭਿੱਜੀ ਬਿੱਲੀ ਬਣ ਜਾਣਗੇ,
ਜਿਹੜੇ ਰੱਖਦੇ ਪਹੁੰਚ ਪਹਾੜ ਜਿਹੀ।
ਤੇਰੇ ਤਾਂ ਗੁਰੂਆਂ ਪੀਰਾਂ ਨੇ,
ਤੈਨੂੰ ਬਖ਼ਸ਼ਿਆ ਪਿਆ ਪੰਜਾਬ ਸਿਆਂ।
ਕਿਉਂ ਸੁੱਤਾ ਪਿਆ ਪੰਜਾਬ ਸਿਆਂ।
ਮਨਜੀਤ ਕੌਰ ਲੁਧਿਆਣਵੀ,
ਸ਼ੇਰਪੁਰ, ਲੁਧਿਆਣਾ।
ਸੰ:9464633059

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleबस्तर में आदिवासी नरसंहार बंद हो -डॉ. सुनील कुमार ‘सुमन’
Next articleਢਾਹ ਦਿਓ ਮੇਰੀ ਸਿਰਜਨਾ ਨੂੰ – ਕਾਰਲ ਮਾਰਕਸ