ਕਾਹਦੀਆਂ ਅਜਾਦੀਆਂ

ਕੁਲਦੀਪ ਚੁੰਬਰ
(ਸਮਾਜ ਵੀਕਲੀ)

ਹਾਲੇ  ਤੱਕ  ਡੋਰ  ਹੱਥ  ਗੈਰਾਂ  ਦੇ, ਬੈਠੇ  ਕੋਹਾਂ  ਦੂਰ  ਆਪਾਂ  ਰਾਜ  ਭਾਗ ਤੋਂ
ਕਾਹਦੀਆਂ ਅਜਾਦੀਆਂ ਨੇ ਦੋਸਤੋ, ਦੱਸੋ ਸਿੱਖਿਆ ਕੀ ਆਪਾਂ ਬਾਬਾ ਸਾਹਬ ਤੋਂ

ਉਠੋ  ਗਹਿਰੀ  ਨੀਂਦ  ਨੂੰ  ਤਿਆਗ ਕੇ , ਸੁੱਿਤਆਂ  ਦੇ  ਬੀਤੇ  ਕਈ  ਜੁੱਗ ਨੇ
ਕੰਡੇ   ਐਨੇ  ਵੈਰੀ  ਨੇ  ਖਿਆਰ  ਤੇ, ਔਖੇ  ਹੋ  ਜਾਣੇ  ਰਾਹਾਂ   ਵਿਚੋਂ  ਚੁੱਗਣੇ
ਜੇ ਇਕ ਝੰਡੇ ਥੱਲੇ ਕੱਠੇ ਹੋਏ ਨਾ, ਆਪਾਂ ਮਰ ਜਾਣਾ  ਬਿਨਾ  ਹੀ  ਇਲਾਜ  ਤੋਂ
ਕਾਹਦੀਆਂ ਅਜਾਦੀਆਂ ਨੇ . . . . . . .

ਜੋ  ਵੋਟਾਂ  ਲੁੱਟ  ਲੈਣ  ਰਾਜ ਗੱਦੀਆਂ, ਰੱਖੀਂ ਯਾਦ ਏਹ ਕਦੇ ਨਾ ਮਿੱਤ ਹੋਣਗੇ
ਜੇ ਤੁਰਿਆ ਨਾ ਹਾਲੇ ਵੀ ਤੁੰ ਸਾਥੀਆ, ਕਿੰਝ ਦਿੱਲ•ੀ ਵਾਲੇ ਕਿਲ•ੇ ਜਿੱਤ ਹੋਣਗੇ
ਖੁਦ ਅਕਲਾਂ ਨੂੰ ਹੱਥ ਮਾਰੋ ਬੈਠ ਕੇ, ਖੋਹਵੇ ਹੱਕ ਨਾ ਕੋਈ  ਆਪਣੇ ਸਮਾਜ  ਤੋਂ
ਕਾਹਦੀਆਂ ਅਜਾਦੀਆਂ ਨੇ . . . . . . .

ਖੋਹਕੇ ਵੈਰੀ ਸਾਡੇ ਸਾਡੀਆਂ ਹੀ ਤਾਕਤਾਂ, ਸਾਨੂੰ ਉਲਟ ਪੜ•ਾਉਂਦੇ ਰਹੇ ਪੱਟੀਆਂ
ਕੀਤਾ ਤਹਿਸ ਨਹਿਸ ਸਾਡੇ ਇਤਿਹਾਸ ਨੂੰ, ਮਨਘੜਤ ਬਣਾ ਕੇ ਗੱਲਾਂ ਦੱਸੀਆਂ
ਛੱਡੋ ਧਰਮਾਂ ਦੀ ਆੜ ਵਿਚ ਲੜਨਾ, ਕੰਮ ਲੈਣਾ  ਸਿੱਖੋ  ਆਪਣੇ  ਦਿਮਾਗ ਤੋਂ
ਕਾਹਦੀਆਂ ਅਜਾਦੀਆਂ ਨੇ . . . . . . .

ਮੂੰਹ  ਬੰਨੇ ਹੋਏ  ਖੋਹਲ  ਲਵੋ  ਆਪਣੇ, ਦੱਸੋ  ਕਿੰਨਾ  ਚਿਰ  ਹੋਰ ਬੰਦ ਰੱਖਣੇ
ਹੁਣ  ਕਰ  ਲਓ  ਕਰਾਰੇ  ਹੱਥ  ‘ਚੁੰਬਰਾ’  ਜੇ  ਕੀਲੇ ਮਨੂੰ ਰਾਜ  ਵਾਲੇ ਪੁੱਟਣੇ
ਭਾਜੀ ਮੋੜ ਝੋਲੀ ਪਾ ਦਿਓ ਦੁੱਗਣੀ, ਹੁਣ  ਡਰਨਾ  ਕੀ ਮੁਲ ਤੇ  ਵਿਆਜ ਤੋਂ
ਕਾਹਦੀਆਂ ਅਜਾਦੀਆਂ ਨੇ . . . . . . .

ਕੁਲਦੀਪ ਚੁੰਬਰ

98151-37254

Previous articleਸ਼ਬਦ ਗੁਰੂ,ਸਤਿਕਾਰ ਤੇ ਅਜੋਕਾ ਤਰਕਵਾਦ
Next articleਹੁਸ਼ਿਆਰਪੁਰ ਜਿਲੇ ਵਿੱਚ 61 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 1145 , 2 ਮੌਤਾਂ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 32