ਕਾਹਦਾ ਜੈ ਕਿਸਾਨ ਤੇ ਕਾਹਦਾ ਅੰਨਦਾਤਾ ਮਹਾਨ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮਾਨਸਾ ਵਿੱਚ ਕਚਹਿਰੀ ਰੋਡ ‘ਤੇ ਸਹਿਕਾਰੀ ਬੈਂਕ ਅੱਗੇ ਦਿਨ ਰਾਤ ਦੇ ਸ਼ੁਰੂ ਕੀਤੇ ਪੰਜ ਰੋਜ਼ਾ ਮੋਰਚੇ ਦੇ ਅੱਜ ਚੌਥੇ ਦਿਨ ਕਿਸਾਨਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾੜਕੇ ਰੋਸ ਪ੍ਰਗਟ ਕੀਤਾ। ਇਥੇ ਕਿਸਾਨ ਪੋਹ ਦੀਆਂ ਰਾਤਾਂ ਟਰਾਲੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਕੱਟ ਰਹੇ ਹਨ ਤੇ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਦੀ ਗੱਲ ਸੁਣਨ ਨਹੀਂ ਆਇਆ। ਭਲਕੇ ਧਰਨਿਆਂ ਦਾ ਆਖਰੀ ਦਿਨ ਹੈ। ਅੱਜ ਪਹਿਲਾਂ ਅਰਥੀ ਚੁੱਕ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਅਤੇ ਬੱਸ ਅੱਡੇ ਦੇ ਸਾਹਮਣੇ ਪਹੁੰਚਕੇ ਅਰਥੀ ਨੂੰ ਅੱਗ ਦੇ ਭੇਟ ਚਾੜ ਦਿੱਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੁਮਾਣਾ, ਸੁੱਖਾ ਸਿੰਘ ਗੋਰਖਨਾਥ, ਉੱਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀਬਾਘਾ, ਜੋਗਿੰਦਰ ਸਿੰਘ ਦਿਆਲਪੁਰਾ, ਅਧਿਆਪਕ ਆਗੂ ਕਰਮਜੀਤ ਸਿੰਘ ਤਾਮਕੋਟ ਨੇ ਸੰਬੋਧਨ ਕੀਤਾ।

Previous articleਅਜੈ ਮਾਕਨ ਨੇ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ
Next article‘ਕਰਜ਼ਾ ਮੁਆਫ਼ੀ’ ਮਗਰੋਂ ਕਿਸ਼ਤਾਂ ਭਰਨ ਤੋਂ ਟਲਣ ਲੱਗੇ ਕਿਸਾਨ