ਇਹ ਲਿਖ਼ਤ ਮੇਰੀ ਇਜ਼ੱਤ ਦੀ ਚਾਦਰ ਹੁੰਦੀ
ਲੁਕਾ ਲੈਂਦੀ ਮੈਂ ਹਰ ਮਜ਼ਲੂਮ ਔਰਤ
ਐਸਾ ਕਵਚ ਹੁੰਦੀ
ਨਫ਼ਰਤਾਂ ਦੇ ਬੀਜ਼ੇ ਜਿਨ੍ਹਾਂ ਬੀਜ਼
ਫਿਰਦੇ ਨਾ ਹਰਲ ਹਰਲ
ਜੇ ਕੌਮ ਦੀ ਰਾਖੀ ਸੱਚੀ ਤਲਵਾਰ ਹੁੰਦੀ
“ਮਰਦ ਪ੍ਰਧਾਨ” ਸਮਾਜ ਅੰਦਰ
ਬਣ ਮਾਂ ਲੋਰੀਆਂ ਚ ਮਰਦਅਗੰਮੜਾ ਗਾ ਦਿੰਦੀ ਜੇ ਮਾਂ
,ਹਰ ਛੱਤ ਥੱਲੇ ਸੁੱਰਖਿਅਤ ਹਰ ਨਾਰ ਹੁੰਦੀ
ਨੱਚਣ ਨਾ ਸਟੇਜ਼ਾਂ ਤੇ ਮਜਬੂਰੀਆਂ
ਗਾਉਣ ਨਾ ਲੱਚਰ ਗਾਣੇ
ਸਰਸਵਤੀ ਰੱਬ ਨੂੰ ਦਸਤਕ ਦੇ ਸਕਦੀ
ਸੁਰ ਨਾਚ ਵੰਦਨਾ ਹੁੰਦੀ ,ਪਾਠ ਪੜ੍ਹਾ ਦਿੰਦੀ
ਮੁਹੱਬਤ ਹੁੰਦੀ ਨਾ ਗਿਰਵੀ ਕੂਚਿਆਂ ਦੇ ਆਸ਼ਕਾਂ ਕੋਲ
ਅਸ਼ਲੀਲ ਹੁੰਦਾ ਨਾ ਕੋਈ ਮਰਦ ਔਰਤ
ਜੇ ਮੁਹੱਬਤ,ਇਬਾਦਤ ਦਾ ਪੂਰਨ ਰੂਪ ਸਮਝਾ ਦਿੰਦੀ
ਕੋਟਾਂ ਕਚਿਹਰੀਆਂ ਚ ਰੁਲਦੀ ਨਾ ਧੀ
ਨਾ ਚੜ੍ਹਦੀਆਂ ਬਲੀ ਦਾਜ਼ ਦੀ
ਬਾਲੜ੍ਹੀ ਕੋਈ ਹਵਸ਼ ਦਾ ਸ਼ਿਕਾਰ ਨਾ ਹੁੰਦੀ
ਜੇ ਧੀ-ਪੁੱਤ ਇੱਕ ਸਮਾਨ ਮਾਂ ਸਮਝਾ ਦਿੰਦੀ
ਕਲਮ ਬੋਲਦੀ ਦੁੱਖ਼ਦੇ ਨਾਸੂਰਾਂ ਤੋਂ
ਲਿਖ਼ਤਾਂ ਚ ਦੁਖ਼ਦੀ ਆਵਾਜ਼ ਸੁਣਦੀ ਜ਼ਰੂਰ
ਜੇ ,ਆਪ ਚੁਕ ਪੰਡ ਦੁੱਖ਼ਾਂ ਦੀ ਪਿਠ ਤੇ ਹੰਢਾਈ ਹੁੰਦੀ
ਕਾਸ਼
ਇਹ ਲਿਖ਼ਤ ਮੇਰੀ ਇੱਜ਼ਤ ਦੀ ਚਾਦਰ ਹੁੰਦੀ
ਲੁਕਾ ਲੈਂਦੀ ਮੈਂ ਹਰ ਮਜ਼ਲੂਮ ਔਰਤ
ਐਸਾ ਮੈਂ ਕਵਜ਼ ਹੁੰਦੀ
ਨਿਮਾਣੀ ਨਵਜੋਤ ਕੌਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly