ਇਸਤਾਂਬੁਲ (ਸਮਾਜ ਵੀਕਲੀ) : ਤੁਰਕੀ ਦੇ ਕਾਲਾ ਸਾਗਰ ’ਚ ਅੱਜ ਇੱਕ ਮਾਲਵਾਹਕ ਸਮੁੰਦਰੀ ਜਹਾਜ਼ ਡੁੱਬ ਜਾਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਛੇ ਜਣਿਆਂ ਨੂੰ ਬਚਾ ਲਿਆ ਗਿਆ ਹੈ। ਮਾਲਵਾਹਕ ਜਹਾਜ਼ ਬੁਲਗਾਰੀਆ ਤੋਂ ਜਾਰਜੀਆ ਜਾ ਰਿਹਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਬਾਰਟਿਨ ਦੀ ਤੁਰਕੀ ਬੰਦਰਗਾਹ ਪਹੁੰਚਣ ਦੀ ਕੋਸ਼ਿਸ਼ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ’ਚ ਅਮਲੇ ਦੇ 12 ਮੈਂਬਰ ਸਨ ਜਿਨ੍ਹਾਂ ’ਚ ਦੋ ਰੂਸ ਤੇ 10 ਯੂਕਰੇਨ ਨਾਲ ਸਬੰਧਤ ਸਨ।
HOME ਕਾਲਾ ਸਾਗਰ ’ਚ ਮਾਲ ਵਾਹਕ ਜਹਾਜ਼ ਡੁੱਬਿਆ; ਦੋ ਦੀ ਮੌਤ