ਕਾਲਾ ਧਨ: ਹਾਂਗ ਕਾਂਗ ਵਿੱਚ ਭੇਜੇ ਗਏ 1038 ਕਰੋੜ

ਨਵੀਂ ਦਿੱਲੀ– ਸੀਬੀਆਈ ਨੇ ਵਿੱਤੀ ਸਾਲ 2014-15 ਵਿੱਚ ਕਥਿਤ 1038 ਕਰੋੜ ਰੁਪਏ ਦੇ ਕਾਲੇ ਧਨ ਨੂੰ ਹਾਂਗ ਕਾਂਗ ਤਬਦੀਲ ਕਰਨ ਬਦਲੇ 51 ਕੰ1ਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿੱਚੋਂ ਬਹੁਤੀਆਂ ਕੰਪਨੀਆਂ ਚੇਨੱਈ ਰਹਿੰਦੇ ਲੋਕਾਂ ਦੀਆਂ ਹਨ ਤੇ ਇਨ੍ਹਾਂ ਨੇ ਸਰਕਾਰੀ ਮਾਲਕੀ ਵਾਲੇ ਤਿੰਨ ਬੈਂਕਾਂ- ਬੈਂਕ ਆਫ਼ ਇੰਡੀਆ, ਐੱਸਬੀਆਈ ਤੇ ਪੰਜਾਬ ਨੈਸ਼ਨਲ ਬੈਂਕ ਦੇ ਅਣਪਛਾਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ 1038 ਕਰੋੜ ਰੁਪਏ ਦਾ ਕਾਲਾ ਧਨ ਹਾਂਗ ਕਾਂਗ ਤਬਦੀਲ ਕੀਤਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੂੰ ਜਾਣਕਾਰੀ ਮਿਲੀ ਸੀ ਕਿ 48 ਫ਼ਰਮਾਂ ਦੇ 51 ਚਾਲੂ ਖਾਤੇ ਇਨ੍ਹਾਂ ਤਿੰਨ ਬੈਂਕਾਂ ਦੀਆਂ ਵੱਖ ਵੱਖ ਸ਼ਾਖਾਵਾਂ ’ਚ ਖੋਲ੍ਹੇ ਗਏ ਹਨ। ਇਨ੍ਹਾਂ ਖਾਤਿਆਂ ਰਾਹੀਂ 1038.34 ਕਰੋੜ ਰੁਪਏ ਦੀ ਰਾਸ਼ੀ ਬਾਹਰਲੇ ਮੁਲਕ ਭੇਜੀ ਗਈ ਹੈ। ਸੀਬੀਆਈ ਮੁਤਾਬਕ ਇਨ੍ਹਾਂ ’ਚੋਂ ਕਥਿਤ 24 ਖਾਤਿਆਂ ’ਚੋਂ ਦਰਾਮਦ ਕੀਤੀਆਂ ਵਸਤਾਂ ਲਈ 488.39 ਕਰੋੜ ਰੁਪਏ ਦੀ ਅਗਾਊਂ ਅਦਾਇਗੀ ਕੀਤੀ ਗਈ ਜਦੋਂਕਿ 27 ਖਾਤਿਆਂ ’ਚੋਂ 549.95 ਕਰੋੜ ਰੁਪਏ ਭਾਰਤੀ ਸੈਲਾਨੀਆਂ ਦੇ ਵਿਦੇਸ਼ ਯਾਤਰਾ ਲਈ ਕੀਤੀ ਅਦਾਇਗੀ ਵਜੋਂ ਵਿਖਾਏ ਗਏ। ਕੇਂਦਰੀ ਜਾਂਚ ਏਜੰਸੀ ਵੱਲੋਂ ਦਰਜ ਕੇਸ ਵਿੱੱਚ 48 ਕੰਪਨੀਆਂ ਤੋਂ ਇਲਾਵਾ ਮੁਹੰਮਦ ਇਬਰਾਮਸਾ ਜੌਹਨੀ, ਜ਼ਿੰਟਾ ਮਿਧਰ ਤੇ ਨਿਜ਼ਾਮੂਦੀਨ ਦੇ ਨਾਂ ਦਰਜ ਹਨ। ਸੀਬੀਆਈ ਨੇ ਐਫ਼ਆਈਆਰ ’ਚ ਕਥਿਤ ਦਾਅਵਾ ਕੀਤਾ ਹੈ ਕਿ 24 ਕੰਪਨੀਆਂ ’ਚੋਂ ਦਸ ਨੇ ਛੋਟੀ ਮਿਕਦਾਰ ’ਚ ਦਰਾਮਦਾਂ ਕੀਤੀਆਂ ਹਨ, ਪਰ ਫਰਮਾਂ ਵੱਲੋਂ ਬੈਂਕ ਵਿੱਚ ਜਮ੍ਹਾਂ ਕਰਵਾਈਆਂ ਰਸੀਦਾਂ ਨਾਲ ਦਰਾਮਦ ਵਸਤਾਂ ਤੇ ਉਨ੍ਹਾਂ ਦੀ ਕੀਮਤ ਮੇਲ ਨਹੀਂ ਖਾਂਦੀ। ਸੀਬੀਆਈ ਮੁਤਾਬਕ ਜ਼ਿਆਦਾਤਰ ਧਨ ਰਾਸ਼ੀ ਸਾਲ 2015 ਦੇ ਦੂਜੇ ਅੱਧ ਵਿੱਚ ਵਿਦੇਸ਼ ’ਚ ਤਬਦੀਲ ਕੀਤੀ ਗਈ ਹੈ।

Previous articleਜੇਐੱਨਯੂ ’ਚ ਬੁਰਛਾਗਰਦੀ ਖ਼ਿਲਾਫ਼ ਵਰ੍ਹਦੇ ਮੀਂਹ ਵਿੱਚ ਸੜਕਾਂ ’ਤੇ ਆਏ ਲੋਕ
Next articleਮੇਅਰ ਦੀ ਚੋਣ: ਭਾਜਪਾ ਨੇ ਰਾਜ ਬਾਲਾ ਤੇ ਕਾਂਗਰਸ ਨੇ ਗੁਰਬਖਸ਼ ਰਾਵਤ ਨੂੰ ਮੈਦਾਨ ਵਿੱਚ ਉਤਾਰਿਆ