ਕਾਲਾ ਕਾਨੂੰਨ

ਬਿੰਦਰ ਇਟਲੀ
(ਸਮਾਜ ਵੀਕਲੀ)

ਕਾਲਾ  ਕਾਨੂੰਨ  ਤਿੰਨ ਬਿੱਲਾਂ ਦਾ
ਕੱਢ ਰਿਹਾ ਜਿਮੀਦਾਰ ਦੀ ਜਾਨ
ਛੇ   ਹਜ਼ਾਰ    ਸਾਲਾਨਾ  ਦੇ   ਕੇ
ਖਰੀਦ ਲਿਆ ਮੋਦੀ ਨੇ ਕਿਸਾਨ
ਖੇਤੀ ਦਾ ਭਲਾ ਕਰਨ ਦੀ ਖਾਤਰ
ਕਰ  ਦਿੱਤਾ ਬੜਾ   ਕੰਮ   ਮਹਾਨ
ਜੱਟ ਤੋਂ   ਜ਼ਮੀਨ   ਖੋਹ  ਕੇ ਸਾਰੀ
ਕੰਪਨੀਆਂ ਨੂੰ ਕਰ  ਦੇਣੀ   ਦਾਨ
ਬਿੰਦਰਾਂ ਪੰਜਾਬ ਨੇ ਬਣ ਜਾਣਾ ਏ
ਅੰਬਾਨੀ  ਅਡਾਨੀ  ਦੀ   ਦੁਕਾਨ
ਇੰਨਕਲਾਬੀ ਸੋਚ
ਇੰਨਕਲਾਬੀ  ਸੋਚ ਅਪਣਾਈਏ
ਤੁਰੀਏ ਸਮੇਂ  ਦੇ ਨਾਲ
ਛੱਡੋ     ਮਜ਼੍ਹਬੀ   ਰੰਗ  ਦੇ  ਝੰਡੇ
ਚੁੱਕੀੇਏ  ਝੰਡੇ   ਲਾਲ
ਕ੍ਰਾਂਤੀਕਾਰੀ  ਸਮਾਜ  ਬਣਾਉਣਾ
ਹੋਵੇ ਸਭ ਦਾ ਖ਼ਿਆਲ
ਸਾਮਰਾਜ  ਦੀ  ਹਿੱਕ ਚ ਗੱਡੀਏ
ਇਨਕਲਾਬ ਦੀ ਫਾਲ
ਫ਼ਿਰਕਾਪ੍ਰਸਤੀ   ਅਤੇ   ਕੱਟੜਤਾ
ਵਾਲਾ ਕੱਟੀਏ ਜਾਲ
ਫਾਸ਼ੀਵਾਦ ਦੀ ਫੇਲ ਕਰ ਦੇਈਏ
ਮਿੱਤਰੋ ਹਰ ਇੱਕ ਚਾਲ
ਜਾਤ    ਧਰਮ ਨੁੰ  ਵੰਡਣ  ਵਾਲੇ
ਹੋਣ ਨਾ ਪੈਦਾ ਸਵਾਲ
ਗਲਣ ਨਾ ਦੇਣੀ ਹੁਣ ਕਦੀ ਵੀ
ਰਾਜਨੀਤੀ ਦੀ ਦਾਲ
ਰੋਸ਼ਨ  ਕਰੀਏ  ਦੁਨੀਆਂ  ਸਾਰੀ
ਚੁੱਕੀਏ ਆਪ ਮਸਾਲ
ਆਓ   ਸਾਰੇ   ਰਲ  ਕੇ ਬਣੀਏ
ਮਾਨਵਤਾ ਦੀ ਢਾਲ
ਖ਼ੁਦ ਹੋਈਏ  ਖੁਸ਼ਹਾਲ  ਬਿੰਦਰਾ
ਜੱਗ ਕਰੀਏ  ਖ਼ੁਸ਼ਹਾਲ
ਬਿੰਦਰ ਇਟਲੀ   (ਜਾਨ ਏ ਸਾਹਿਤ)
00393278159218
Previous articleਮਾਪੇ
Next articleਅੱਜ ਵੀ ਔਰਤ