ਫ਼ਰੀਦਕੋਟ- ਲੋਕਾਂ ਨੂੰ ਸੜਕ ਸੁਰੱਖਿਆ ਤੇ ਆਵਾਜਾਈ ਦੇ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ 11 ਜਨਵਰੀ ਤੋਂ 17 ਜਨਵਰੀ ਤੱਕ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਸਪਤਾਹ ਸਬੰਧੀ ਇਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਐੱਸਡੀਐੱਮ ਪਰਮਦੀਪ ਸਿੰਘ ਅਤੇ ਆਰਟੀਏ ਹਰਦੀਪ ਸਿੰਘ ਨੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਅਤੇ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ। ਆਰਟੀਏ ਹਰਦੀਪ ਸਿੰਘ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਾਹਨਾਂ ਦੇ ਪਿੱਛੇ ਰਿਫ਼ਲੈਕਟਰ ਲਾਏ ਜਾ ਰਹੇ ਹਨ ਤਾਂ ਜੋ ਧੁੰਦ ਵਿੱਚ ਸੜਕੀ ਹਾਦਸਿਆਂ ਤੋਂ ਬਚਾਅ ਹੋ ਸਕੇ। ਸਮਾਗਮ ਦੌਰਾਨ ਟਰੈਫ਼ਿਕ ਕਰਮਚਾਰੀ ਬਲਕਾਰ ਸਿੰਘ ਨੇ ਟਰੈਫਿਕ ਚਿੰਨ੍ਹਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਟਰੈਫਿਕ ਚਿੰਨਾਂ ਦੀ ਸੜਕ ’ਤੇ ਚੱਲਦੇ ਸਮੇਂ ਗੌਰ ਕੀਤੀ ਜਾ ਜਾਵੇ ਤਾਂ ਕਾਫ਼ੀ ਹੱਦ ਤੱਕ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਾ. ਹਰਅੰਮ੍ਰਿਤਪਾਲ ਕੌਰ, ਪਰਮਜੀਤ ਕੌਰ, ਜ਼ਿਲ੍ਹਾ ਟਰੈਫਿਕ ਇੰਚਾਰਜ ਅੰਮ੍ਰਿਤਪਾਲ ਸਿੰਘ, ਟਰੈਫਿਕ ਇੰਚਾਰਜ ਗੁਰਮੀਤ ਸਿੰਘ, ਪ੍ਰਵੀਨ ਕਾਲਾ, ਹਰਮੰਦਰ ਸਿੰਘ ਢਿੱਲੋਂ, ਅਮਨ ਕੁਮਾਰ ਤੇ ਨਵਦੀਪ ਕੁਮਾਰ ਹਾਜ਼ਰ ਸਨ।
INDIA ਕਾਲਜ ਦੇ ਪਾੜ੍ਹਿਆਂ ਨੂੰ ਆਵਾਜਾਈ ਨਿਯਮਾਂ ਦਾ ਪਾਠ ਪੜ੍ਹਾਇਆ