ਲੰਡਨ – (ਰਾਜਵੀਰ ਸਮਰਾ) ਬ੍ਰਮਿੰਘਮ ਕਰਾਊਨ ਕੋਰਟ ਨੇ ਕਾਰ ਹਾਦਸੇ ‘ਚ ਪੰਜਾਬੀ ਨੋਜਵਾਨ ਬੋਪਾਰਨ ਨੂੰ ਦੂਜੀ ਵਾਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਯੂ.ਕੇ. ਦੇ ਪ੍ਰਸਿੱਧ ਕਾਰੋਬਾਰੀ ਅਤੇ ਕਰੋੜਪਤੀ ਦੇ ਬੇਟੇ ਅਨਟਾਨਿਓ ਬੋਪਾਰਨ ਨੇ 2006 ਵਿਚ ਸਟਨ ਕੋਲਡਫੀਲਡ ਦੀ ਇਕ ਸੜਕ ‘ਤੇ ਗੱਡੀ ਚਲਾਉਂਦਿਆਂ ਹਾਦਸਾ ਕਰ ਦਿੱਤਾ ਸੀ ਜਿਸ ਦੌਰਾਨ ਇਕ ਲੜਕੀ ਕੈਰੀ ਐਡਵਰਡ ਅਪਾਹਜ ਹੋ ਗਈ ਸੀ | 2008 ਵਿਚ ਇਸ ਹਾਦਸੇ ਲਈ ਦੋਸ਼ੀ ਪਾਏ ਗਏ ਬੋਪਾਰਨ ਨੂੰ 21 ਮਹੀਨੇ ਕੈਦ ਹੋਈ ਸੀ ਅਤੇ ਉਹ 6 ਮਹੀਨੇ ਦਾ ਸਮਾਂ ਬਿਤਾ ਕੇ ਰਿਹਾਅ ਹੋ ਗਿਆ ਸੀ | ਪਰ ਬਦਕਿਸਮਤੀ ਨਾਲ ਕੈਰੀ ਐਡਵਰਡ ਦੀ 2015 ਵਿਚ 9 ਸਾਲ ਬਾਅਦ ਮੌਤ ਹੋ ਗਈ | ਜਿਸ ਤੋਂ ਬਾਅਦ ਅਦਾਲਤ ਵਿਚ ਚੱਲੇ ਮੁਕੱਦਮੇ ਦੌਰਾਨ ਅਨਟਾਨਿਓ ਬੋਪਾਰਨ ਨੂੰ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ | ਜ਼ਿਕਰਯੋਗ ਹੈ ਕਿ ਕਾਰ ਹਾਦਸੇ ਦੌਰਾਨ ਐਨਟਾਨਿਓ ਦੀ ਉਮਰ ਸਿਰਫ਼ 19 ਸਾਲ ਸੀ | ਉਸ ਸਮੇਂ ਉਸ ਨੇ ਆਪਣੀ ਕਾਰ ਵੇਚ ਕੇ 23 ਹਜ਼ਾਰ ਪੌਾਡ ਪਰਿਵਾਰ ਨੂੰ ਦਿੱਤੇ ਸਨ ਅਤੇ ਅੁਹ ਕੈਰੀ ਦੀਆਂ ਛੁੱਟੀਆਂ ਲਈ ਵੀ ਪੈਸਾ ਦੇ ਚੁੱਕਾ ਸੀ | ਬੋਪਾਰਨ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਉਹ ਹੁਣ ਜ਼ਿੰਮੇਵਾਰ 32 ਸਾਲਾ ਸਮਝਦਾਰ ਨੌਜਵਾਨ ਹੈ, ਜਿਸ ਦੇ ਆਪਣੇ ਵੀ ਬੱਚੇ ਹਨ ਅਤੇ ਉਹ ਕਿਸੇ ਬੱਚੇ ਦੀ ਤਕਲੀਫ਼ ਅਤੇ ਮੌਤ ਦੇ ਦਰਦ ਨੂੰ ਸਮਝਦਾ ਹੈ |
UK ਕਾਰ ਹਾਦਸੇ ‘ਚ ਪੰਜਾਬੀ ਨੋਜਵਾਨ ਬੋਪਾਰਨ ਨੂੰ ਦੂਜੀ ਵਾਰ 18 ਮਹੀਨੇ ਦੀ...