ਕਾਮਿਆ ਨੇ ਸਭ ਤੋਂ ਛੋਟੀ ਉਮਰੇ ਸਰ ਕੀਤੀ ਦੱਖਣੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ

ਨੇਵੀ ਚਿਲਡਰਨ ਸਕੂਲ ਮੁੰਬਈ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਕਾਮਿਆ ਕਾਰਤੀਕੇਅਨ ਦੱਖਣੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਕੋਨਕਾਗੁਆ ਸਰ ਕਰਨ ਵਾਲੀ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਲੜਕੀ ਬਣ ਗਈ ਹੈ। ਇਹ ਜਾਣਕਾਰੀ ਅੱਜ ਜਲ ਸੈਨਾ ਦੇ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 6962 ਮੀਟਰ ਉਚਾਈ ਵਾਲੀ ਮਾਊਂਟ ਐਕੋਨਕਾਗੁਆ ਏਸ਼ੀਆ ਤੋਂ ਬਾਹਰ ਸਭ ਤੋਂ ਉੱਚੀ ਚੋਟੀ ਹੈ। ਕਾਰਤੀਕੇਅਨ ਨੇ ਪਹਿਲੀ ਫਰਵਰੀ ਨੂੰ ਇਹ ਚੋਟੀ ਸਰ ਕਰ ਕੇ ਉੁਸ ਉੱਤੇ ਤਿਰੰਗਾ ਝੰਡਾ ਲਹਿਰਾਇਆ। ਸਾਲਾਂ ਦੀ ਸਰੀਰਕ ਤੇ ਮਾਨਸਿਕ ਤਿਆਰੀ ਅਤੇ ਨਿਯਮਤ ਤੌਰ ’ਤੇ ਸਾਹਸੀ ਖੇਡਾਂ ’ਚ ਹਿੱਸਾ ਲੈਣ ਮਗਰੋਂ ਕਾਮਿਆ ਨੇ ਇਹ ਮੱਲ ਮਾਰੀ ਹੈ। ਇਸ ਲੜਕੀ ਨੂੰ ਕਈ ਪ੍ਰਸ਼ਾਸਨਿਕ ਅੜਿੱਕਿਆਂ ਅਤੇ ਚੋਟੀ ਚੜ੍ਹਨ ਸਮੇਂ ਮੌਸਮੀ ਹਾਲਾਤ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

Previous articleਕਲਕੀ ਦੇ ਘਰ ਲੜਕੀ ਨੇ ਜਨਮ ਲਿਆ
Next articleFall-out between Johnson’s gf, his chief advisor: Report