ਕੈਲਗਰੀ : ਬਰਤਾਨੀਆ ਕੋਲੰਬੀਆ ਸੂਬੇ ਦੇ ਸਭ ਤੋਂ ਵੱਧ ਭਾਰਤੀ ਮੂਲ ਦੀ ਵਸੋਂ ਵਾਲੇ ਸ਼ਹਿਰ ਸਰੀ ਵਿਚ ਸੜਕ ਦੇ ਇਕ ਹਿੱਸੇ ਦਾ ਨਾਮ ਕੌਮਾਗਾਟਾਮਾਰੂ ਦੇ ਨਾਂ ‘ਤੇ ਰੱਖਿਆ ਜਾ ਰਿਹਾ ਹੈ। ਸਰੀ ਦੀ ਕੌਂਸਲ ਵੱਲੋਂ ਹੈਰੀਟੇਜ ਕਮੇਟੀ ਦੀ ਇਸ ਸਬੰਧੀ ਸਿਫ਼ਾਰਸ਼ ਉਪਰ ਵੋਟਿੰਗ ਕੀਤੀ ਜਾ ਰਹੀ ਹੈ। ਇਸ ਨੂੰ ਪ੍ਰਵਾਨਗੀ ਮਿਲਣ ਮਿਲਣ ਉਪਰੰਤ ਸਰੀ ਦੀ 120 ਅਤੇ 121 ਸਟ੍ਰੀਟ ਦਰਮਿਆਨ ਪੈਂਦੇ 75-ਏ ਐਵੇਨਿਊ ਦਾ ਨਾਂ ‘ਕਾਮਾਗਾਟਾਮਾਰੂ ਵੇ’ ਰੱਖਿਆ ਜਾਵੇਗਾ। ਸਰੀ ਦੇ ਮੇਅਰ ਡਗ ਮੈਕਲਮ ਦਾ ਕਹਿਣਾ ਹੈ ਕਿ ਸੜਕ ਦੇ ਇਸ ਟੁੱਕੜੇ ਦਾ ਇਹ ਨਾਂ ਹਮੇਸ਼ਾ ਯਾਦ ਕਰਵਾਏਗਾ ਕਿ ਸ਼ਹਿਰ ਵਿਚ ਹੁਣ ‘ਇਨਟਾਲਰੈਂਸ’ ਨਾਂ ਦੀ ਨਫ਼ਰਤ ਭਰੀ ਭਾਵਨਾ ਦੀ ਕੋਈ ਥਾਂ ਨਹੀਂ ਹੈ।