ਕਾਮਯਾਬੀ ਤੇ ਨਾਕਾਮੀ ਨੂੰ ਖਿੜੇ ਮੱਥੇ ਸਵੀਕਾਰਦੀ ਹਾਂ: ਸੁਸ਼ਮਿਤਾ

ਮੁੰਬਈ (ਸਮਾਜਵੀਕਲੀ) :  ਅਦਾਕਾਰ ਸੁਸ਼ਮਿਤਾ ਸੇਨ ਦਾ ਕਹਿਣਾ ਹੈ ਕਿ ਚਮਕ-ਦਮਕ ਦੀ ਦੁਨੀਆਂ ਵਿੱਚ ਆਉਂਦੇ ਊਤਰਾਅ-ਚੜ੍ਹਾਅ ਕਿਸੇ ਦੀ ਵੀ ਜ਼ਿੰਦਗੀ ਦਾ ਸਫ਼ਰ ਕਠਿਨ ਕਰ ਦਿੰਦੇ ਹਨ ਪਰ ਅਜਿਹੀਆਂ ਗੱਲਾਂ ਦਿਲ ’ਤੇ ਲਾਊਣ ਦੀ ਬਜਾਏ ਇਹ ਸਮਝਣਾ ਜ਼ਰੂਰੀ ਹੈ ਕਿ ਲੋਕ ਅਸਫ਼ਲ ਨਹੀਂ ਹੁੰਦੇ, ਊਨ੍ਹਾਂ ਦੇ ਯਤਨ ਅਸਫ਼ਲ ਹੁੰਦੇ ਹਨ।

ਡਿਜ਼ਨੀ ਅਤੇ ਹੌਟਸਟਾਰ ਦੀ ਸੀਰੀਜ਼ ‘ਆਰਿਆ’ ਰਾਹੀਂ 10 ਵਰ੍ਹਿਆਂ ਬਾਅਦ ਅਦਾਕਾਰੀ ਦੀ ਦੁਨੀਆ ਵਿੱਚ ਵਾਪਸੀ ਕਰ ਰਹੀ ਸਾਬਕਾ ਬ੍ਰਹਿਮੰਡ ਸੁੰਦਰੀ ਸੁਸ਼ਮਿਤਾ ਸੇਨ ਦਾ ਕਹਿਣਾ ਹੈ ਕਿ ਊਹ ਆਪਣੀਆਂ ਸਫ਼ਲਤਾਵਾਂ ਅਤੇ ਅਸਫ਼ਲਤਾਵਾਂ ਨੂੰ ਖਿੜੇ ਮੱਥੇ ਸਵੀਕਾਰ ਕਰਦੀ ਹੈ ਤਾਂ ਜੋ ਜ਼ਿੰਦਗੀ ਵਿੱਚ ਅੱਗੇ ਵਧਿਆ ਜਾ ਸਕੇ।

ਇਸ ਸ਼ੋਅ ਵਿੱਚ ਸੁਸ਼ਮਿਤਾ ਵਿਆਹੁਤਾ ਔਰਤ ਆਰਿਆ ਸਰੀਨ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਦੀ ਜ਼ਿੰਦਗੀ ਊਸ ਵੇਲੇ ਮੋੜਾ ਕੱਟਦੀ ਹੈ ਜਦੋਂ ਊਸ ਦੇ ਪਤੀ (ਚੰਦਰਚੂੜ ਸਿੰਘ) ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਇਸ ਮਗਰੋਂ ਊਸ ਨੂੰ ਪਤਾ ਲੱਗਦਾ ਹੈ ਕਿ ਊਸ ਦਾ ਪਤੀ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗਰੋਹ ਨਾਲ ਜੁੜਿਆ ਹੋਇਆ ਸੀ, ਜੋ ਹੁਣ ਊਸ ਦੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

Previous articleਬੋਧੀ ਆਗੂਆਂ ਨੇ ਐਸ.ਡੀ.ਐਮ. ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ – ਹਰਭਜਨ ਸਾਂਪਲਾ
Next articleਸੋਨੂੰ ਨਿਗਮ ਵੱਲੋਂ ਭੂਸ਼ਣ ਕੁਮਾਰ ਦੀ ਨਿਖੇਧੀ