ਜਲੰਧਰ (ਹਰਜਿੰਦਰ ਛਾਬੜਾ) – ਸੰਗੀਤ ਜਗਤ ਦੇ ਨਾਮੀ ਗਾਇਕ ਬੱਬੂ ਮਾਨ ਆਪਣੇ ਗੀਤਾਂ ਵਿਚ ਹਮੇਸ਼ਾ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਫਗਾਨਿਸਤਾਨ ਦੇ ਕਾਬੁਲ ਵਿਚ ਇਕ ਗੁਰਦੁਆਰੇ ਉੱਤੇ ਹੋਏ ਹਮਲੇ ਉੱਤੇ ਦੁੱਖ ਜਾਹਿਰ ਕੀਤਾ ਹੈ।
ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਿਖਿਆ- ਯੂ. ਐੱਸ. ਏ, ਰੂਸ, ਚੀਨ ਅਤੇ ਕੋਰੀਆ ਵਿਹਲਾ ਹੈ, ਤੁਸੀਂ ਉਨ੍ਹਾਂ ਨਾਲ ਕਿਉਂ ਖਹਿੰਦੇ ਨਹੀਂ। ਨਿਹੱਥਿਆਂ ਉੱਤੇ ਵਾਰ ਕਰਨ ਨੂੰ ਬਗ਼ੈਰਤੋ ਦਲੇਰੀ ਕਹਿੰਦੇ ਨਹੀਂ। ਸਾਨੂੰ ਖਾ ਲਿਆ ਜਾਤਾਂ ਧਰਮਾਂ ਨੇ, ਅਸੀਂ ਕਿਸੇ ਜੋਗੇ ਨਹੀਂ। ਤਾਂ ਹੀ ਤਾਂ ਨਲਵੇ ਸ਼ੇਰ ਤੋਂ ਬਾਅਦ ਕਦੇ ਝੰਡੇ ਗੱਡੇ ਨਹੀਂ। ਅਲਵਿਦਾ ਪੰਜਾਬੀ ਮਾਂ ਬੋਲੀ ਦਿਓ ਪੁੱਤਰੋ… ਪੰਜਾਬੀ ਮਾਂ ਬੋਲੀ ਦੇ ਜਾਇਆ ਲਈ ਇਕ ਹਉਂਕਾ ਜ਼ਰੂਰ ਭਰ ਦਿਓ, ਮੁਲਕ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਫਗਾਨਿਸਤਾਨ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਵਾਪਸ ਲਿਆਂਦਾ ਜਾਵੇ ਤੇ ਮੁੜ ਵਸੇਬੇ ਲਈ ਇੰਤਜ਼ਾਮ ਕੀਤੇ ਜਾਣ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਬੱਬੂ ਮਾਨ ਨੇ ਸਮੂਹ ਪੰਜਾਬੀਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਤਨੋਂ ਮਨੋਂ ਧਨੋਂ ਇਨ੍ਹਾਂ ਪਰਿਵਾਰਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ।ਕ੍ਰਿਪਾ ਕਰਕੇ ਉਨ੍ਹਾਂ ਪਰਿਵਾਰਾਂ ਨੂੰ ਸੁਰੱਖਿਅਤ ਵਾਪਸ ਪੰਜਾਬ ਲਿਆਂਦਾ ਜਾਵੇ ਤਾਂ ਕਿ ਉਹ ਆਪਣਿਆਂ ਵਿਚ ਰਹਿ ਸਕਣ। ਇਸ ਹਮਲੇ ਦੀਆਂ ਕੁਝ ਤਸਵੀਰਾਂ ਵੀ ਬੱਬੂ ਮਾਨ ਨੇ ਪੋਸਟ ਕੀਤੀਆਂ ਹਨ।