ਨਵੀਂ ਦਿੱਲੀ (ਸਮਾਜਵੀਕਲੀ) : ਸੁਪਰੀਮ ਕੋਰਟ ਵੱਲੋਂ ਗੈਂਗਸਟਰ ਵਿਕਾਸ ਦੂੁਬੇ ਦੇ ਐਨਕਾਊਂਟਰ ’ਚ ਮਾਰੇ ਜਾਣ ਸਬੰਧੀ ਜਾਂਚ ਬਾਰੇ ਪਟੀਸ਼ਨਾਂ ’ਤੇ ਸੁਣਵਾਈ 14 ਜੁਲਾਈ ਨੂੰ ਕੀਤੀ ਜਾਵੇਗੀ। ਇਨ੍ਹਾਂ ਵਿਚੋਂ 11 ਜੁਲਾਈ ਨੂੰ ਇੱਕ ਪਟੀਸ਼ਨ ਊੱਤਰ ਪ੍ਰਦੇਸ਼ ’ਚ ਕਾਨਪੁਰ ਨੇੜੇ ਗੈਂਗਸਟਰ ਦੂਬੇ ਦੇ ਮੁਕਾਬਲੇ ’ਚ ਮਾਰੇ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਦਾਖਲ ਕੀਤੀ ਗਈ ਸੀ।
ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਪਟੀਸ਼ਨਾਂ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਇਨ੍ਹਾਂ ਪਟੀਸ਼ਨਾਂ ’ਚ ਪੁਲੀਸ ਮੁਕਾਬਲਿਆਂ, ਜਿਨ੍ਹਾਂ ਵਿੱਚ ਵਿਕਾਸ ਦੂਬੇ ਦੇ ਪੰਜ ਸਾਥੀ ਮਾਰੇ ਗਏ ਸਨ, ਦੀ ਜਾਂਚ ਸੁਪਰੀਮ ਦੀ ਨਿਗਰਾਨੀ ਹੇਠ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਦੀ ਪਟੀਸ਼ਨ ਵੀ ਸ਼ਾਮਲ ਹੈ।